ਓਨਟਾਰੀਓ/ਬਿਊਰੋ ਨਿਊਜ਼ : 25 ਜਨਵਰੀ ਤੋਂ ਇਕ ਲੱਖ ਵਿਦਿਆਰਥੀ ਇਨ ਪਰਸਨ ਲਰਨਿੰਗ ਸਿੱਖਿਆ ਲਈ ਸਕੂਲ ਪਰਤਣਗੇ। ਇਹ ਜਾਣਕਾਰੀ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਦਿੱਤੀ। ਲਿਚੇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੀ ਸਲਾਹ ਉੱਤੇ ਸਰਕਾਰ ਵੱਲੋਂ ਸੱਤ ਪਬਲਿਕ ਹੈਲਥ ਯੂਨਿਟਸ ਤੇ 100,000 ਵਿਦਿਆਰਥੀਆਂ ਨੂੰ ਸੋਮਵਾਰ, 25 ਜਨਵਰੀ ਤੋਂ ਕਲਾਸਾਂ ਵਿੱਚ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਓਨਟਾਰੀਓ ਦੇ ਚੀਫ ਮੈਡੀਕਲ ਅਫਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਦੀ ਸਿਫਾਰਿਸ਼ ਉੱਤੇ ਜੀਟੀਏ ਭਰ ਵਿੱਚ ਇਨ ਪਰਸਨ ਲਰਨਿੰਗ ਸਸਪੈਂਡ ਰਹੇਗੀ। ਦਰਹਾਮ ਤੇ ਹਾਲਟਨ ਰੀਜਨਜ਼ ਦੇ ਸਕੂਲਾਂ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਰੱਖਿਆ ਜਾਵੇਗਾ। ਓਨਟਾਰੀਓ ਦੀ ਸਟੇਟ ਆਫ ਐਮਰਜੈਂਸੀ ਦੇ ਹਿੱਸੇ ਵਜੋਂ ਗ੍ਰੇਅ ਜੋਂਨ ਵਿੱਚ ਮੌਜੂਦ ਸਕੂਲਾਂ ਦੇ 10 ਫਰਵਰੀ ਨੂੰ ਇਨ ਕਲਾਸ ਲਰਨਿੰਗ ਸ਼ੁਰੂ ਕਰਨ ਦੀ ਸੰਭਾਵਨਾ ਸੀ। ਪਰ ਹੁਣ ਪ੍ਰੋਵਿੰਸ ਵੱਲੋਂ ਇਸ ਤਰੀਕ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਗ੍ਰੇਅ ਜ਼ੋਨ ਵਾਲੇ ਇਲਾਕਿਆਂ ਵਿਚ ਵਿੰਡਸਰ, ਟੋਰਾਂਟੋ, ਪੀਲ, ਯੌਰਕ ਤੇ ਹੈਮਿਲਟਨ ਸ਼ਾਮਲ ਹਨ।
ਇਕ ਲੱਖ ਵਿਦਿਆਰਥੀ ‘ਪਰਸਨ ਲਰਨਿੰਗ ਸਿੱਖਿਆ’ ਲਈ ਪਰਤਣਗੇ ਸਕੂਲ
RELATED ARTICLES