Parvasi News, Peel Region
ਪੀਲ ਪੁਲਿਸ ਵੱਲੋਂ ਮਿਸੀਸਾਗਾ ਵਿੱਚ ਇੱਕ ਡਰਾਈਵਿੰਗ ਇੰਸਟ੍ਰਕਟਰ ਨੂੰ ਕਥਿਤ ਤੌਰ ਉੱਤੇ ਇੱਕ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਡਤਾਰ ਤੇ ਚਾਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 11 ਜਨਵਰੀ ਨੂੰ ਇੱਕ ਮਹਿਲਾ ਨੇ ਗੱਡੀ ਸਿੱਖਣ ਵਿੱਚ ਮਦਦ ਲਈ ਇੱਕ ਡਰਾਈਵਿੰਗ ਇੰਸਟ੍ਰਕਟਰ ਹਾਇਰ ਕੀਤਾ। ਲੈਸਨ ਦੌਰਾਨ ਕਿਸੇ ਵੇਲੇ ਇੰਸਟ੍ਰਕਟਰ ਨੇ ਕਥਿਤ ਤੌਰ ਉੱਤੇ ਮਹਿਲਾ ਉੱਤੇ ਜਿਨਸੀ ਹਮਲਾ ਕਰ ਦਿੱਤਾ। ਵੀਰਵਾਰ ਨੂੰ ਪੁਲਿਸ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ 49 ਸਾਲਾ ਇੰਸਟ੍ਰਕਟਰ ਘਸਨ ਅਲਸੂਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਸ ਉੱਤੇ ਜਿਨਸੀ ਹਮਲੇ ਦਾ ਦੋਸ਼ ਲਾਇਆ ਗਿਆ। ਅਲਸੂਕੀ ਨੂੰ ਮਾਰਚ ਵਿੱਚ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਤੇ ਜਾਂਚਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਦਾ ਸਿ਼ਕਾਰ ਹੋਰ ਮਹਿਲਾਵਾਂ ਵੀ ਹੋਈਆਂ ਹੋ ਸਕਦੀਆਂ ਹਨ।