ਗੁਰੂ ਘਰ ਵਿਚ ਜਾ ਕੇ ਖਿਮਾ ਜਾਚਨਾ ਕਰਨਗੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ
ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੰਕਸ਼ਾਫ਼ ਕੀਤਾ ਹੈ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਵਿੱਚ ਉਨ੍ਹਾਂ ਦਾ ਵੀ ਹੱਥ ਸੀ ਪਰ ਹੁਣ ਉਨ੍ਹਾਂ ਨੂੰ ਇਸ ਦਾ ਪਛਤਾਵਾ ਹੋ ਰਿਹਾ ਹੈ। ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਰ ਪਾਰਕਿੰਗ ਦੀ ਉਸਾਰੀ ਲਈ ਟੱਕ ਲਾਉਣ ਦੀ ਰਸਮ ਵਿੱਚ ਵੀ ਸ਼ਮੂਲੀਅਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਰਨਾ ਨੇ ਦੱਸਿਆ ਕਿ ਹੁੱਡਾ ਸਰਕਾਰ ਵੇਲੇ ਉਸ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਨੇੜਤਾ ਸੀ ਅਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ਗੀ ਚੱਲ ਰਹੀ ਸੀ। ਉਸ ਵੇਲੇ ਉਨ੍ਹਾਂ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਸਹਿਯੋਗ ਦਿੱਤਾ ਸੀ ਪਰ ਇਸ ਪਿੱਛੇ ਉਨ੍ਹਾਂ ਦੀ ਮਨਸ਼ਾ ਸੀ ਕਿ ਹਰਿਆਣਾ ਦੇ ਸਿੱਖਾਂ ਨੂੰ ਵੀ ਦਿੱਲੀ ਕਮੇਟੀ ਵਾਂਗ ਸਰਕਾਰੀ ਦਰਬਾਰੇ ਰੁਤਬਾ ਅਤੇ ਮਾਣ ਸਨਮਾਨ ਮਿਲੇ ਪਰ ਹੁਣ ਜਦੋਂ ਖੱਟਰ ਸਰਕਾਰ ਵੱਲੋਂ ਇਹ ਕਮੇਟੀ ਬਣਾਈ ਗਈ ਹੈ ਤਾਂ ਇਸ ਵਿਚ ਚੋਣ ਕਰਾਉਣ ਦੀ ਸ਼ਰਤ ਨਹੀਂ ਰੱਖੀ ਜਿਸ ਕਾਰਨ ਹਰਿਆਣਾ ਵਿੱਚ ਆਉਣ ਵਾਲੀ ਹਰ ਨਵੀਂ ਸਰਕਾਰ ਆਪਣੀ ਇੱਛਾ ਮੁਤਾਬਕ ਇਹ ਕਮੇਟੀ ਬਣਾ ਸਕਦੀ ਹੈ। ਇਸ ਦਾ ਰਿਮੋਟ ਸਰਕਾਰ ਦੇ ਹੱਥ ਵਿਚ ਰਹੇਗਾ। ਉਹ ਗੁਰੂ-ਘਰ ਵਿਚ ਖੜ੍ਹੇ ਹੋ ਕੇ ਆਪਣੀ ਗਲਤੀ ਨੂੰ ਪ੍ਰਵਾਨ ਕਰਦੇ ਹਨ ਤੇ ਪਸ਼ਚਾਤਾਪ ਵਜੋਂ ਗੁਰੂ-ਘਰ ਵਿਚ ਮੁਆਫੀ ਮੰਗਣਗੇ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …