13 C
Toronto
Tuesday, November 4, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਸਾਇੰਸ ਸੈਂਟਰ ਨੂੰ ਸ਼ਿਫਟ ਕਰਨ ਦੇ ਫੈਸਲੇ ਤੋਂ ਗੁੱਸੇ ਹਨ ਮੁਲਾਜ਼ਮ...

ਓਨਟਾਰੀਓ ਸਾਇੰਸ ਸੈਂਟਰ ਨੂੰ ਸ਼ਿਫਟ ਕਰਨ ਦੇ ਫੈਸਲੇ ਤੋਂ ਗੁੱਸੇ ਹਨ ਮੁਲਾਜ਼ਮ : ਯੂਨੀਅਨ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਾਇੰਸ ਸੈਂਟਰ ਨੂੰ ਓਨਟਾਰੀਓ ਪਲੇਸ ਸ਼ਿਫਟ ਕਰਨ ਦੇ ਫੈਸਲੇ ਨੂੰ ਲੈ ਕੇ ਇੱਥੋਂ ਦਾ ਸਟਾਫ ਗੁੱਸਾ ਤੇ ਬੌਂਦਲਿਆ ਪਿਆ ਹੈ। ਉਨ੍ਹਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਪ੍ਰੀਮੀਅਰ ਵੱਲੋਂ ਉਨ੍ਹਾਂ ਦੇ ਮੂਡ ਬਾਰੇ ਜਿਹੜੀ ਗੱਲ ਆਖੀ ਗਈ ਹੈ ਉਹ ਅਸਲ ਵਿੱਚ ਇਸ ਤੋਂ ਬਿਲਕੁਲ ਉਲਟ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਸੀ ਕਿ ਓਨਟਾਰੀਓ ਸਾਇੰਸ ਸੈਂਟਰ ਨੂੰ ਸਿਫਟ ਕਰਨ ਦੇ ਫੈਸਲੇ ਨਾਲ ਮੁਲਾਜ਼ਮ ਕਾਫੀ ਖੁਸ਼ ਤੇ ਉਤਸਾਹਿਤ ਹਨ। ਪਰ ਯੂਨੀਅਨ ਨੇ ਆਖਿਆ ਕਿ ਅਜਿਹਾ ਕੁੱਝ ਵੀ ਨਹੀਂ ਹੈ। ਯੂਨੀਅਨ ਵੱਲੋਂ ਇਸ ਬਾਰੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਓਨਟਾਰੀਓ ਸਾਇੰਸ ਸੈਂਟਰ ਦੇ ਲੱਗਭਗ 400 ਵਰਕਰਜ (ਜਿਨ੍ਹਾਂ ਦੀ ਅਗਵਾਈ ਓਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਕਰਦੀ ਹੈ) ਇਸ ਫੈਸਲੇ ਤੋਂ ਗੁੱਸਾ ਹਨ।ਯੂਨੀਅਨ ਨੇ ਆਖਿਆ ਕਿ ਇਸ ਵਿੱਚ ਮੁਲਾਜਮਾਂ ਨੂੰ ਕੋਈ ਫਾਇਦਾ ਤਾਂ ਨਹੀਂ ਹੋਵੇਗਾ, ਹਾਂ ਡੌਨ ਮਿੱਲਜ ਦੀ ਮੌਜੂਦਾ ਲੋਕੇਸ਼ਨ ਤੋਂ ਉਨ੍ਹਾਂ ਨੂੰ ਡਾਊਨਟਾਊਨ ਵਾਲੀ ਭੀੜੀ ਥਾਂ ਉੱਤੇ ਸ਼ਿਫਟ ਕਰਨ ਨਾਲ ਕਈ ਤਰ੍ਹਾਂ ਦੇ ਨੁਕਸਾਨ ਜ਼ਰੂਰ ਹੋ ਸਕਦੇ ਹਨ।
ਓਪੀਐਸਈਯੂ ਉਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰਦੀ ਹੈ ਜਿਹੜੇ ਐਗਜੀਬਿਸ਼ਨ ਦਾ ਇੰਤਜ਼ਾਮ ਕਰਦੇ ਹਨ, ਕਲਾਸਾਂ ਦਾ ਆਯੋਜਨ ਕਰਦੇ ਹਨ ਤੇ ਟੂਰ ਦਿੰਦੇ ਹਨ, ਫੂਡ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਤੇ ਟਿਕਟ ਆਦਿ ਜਾਰੀ ਕਰਦੇ ਹਨ, ਜਿਹੜਾ ਸਟਾਫ ਕੈਫੇਟੇਰੀਆ ਤੇ ਬਾਕਸ ਆਫਿਸ ਚਲਾਉਂਦਾ ਹੈ ਤੇ ਇਸ ਵਿੱਚ ਕਲੀਨਿੰਗ ਸਟਾਫ ਵੀ ਸ਼ਾਮਲ ਹੈ। ਬਹੁਤਾ ਸਟਾਫ ਇਸ ਸਾਇੰਸ ਸੈਂਟਰ ਉੱਤੇ ਪਿਛਲੇ 10 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਕੰਮ ਕਰ ਰਿਹਾ ਹੈ। ਇਹ ਮੁਲਾਜ਼ਮ ਇਸ ਇਲਾਕੇ ਦੇ ਨੇੜੇ ਹੀ ਰਹਿਣ ਵੀ ਲੱਗ ਪਏ ਹਨ।
ਸਾਇੰਸ ਸੈਂਟਰ ਦੇ ਸਟਾਫ ਦੀ ਇੱਕ ਵੱਡੀ ਚਿੰਤਾ ਇਹ ਹੈ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਇਸ ਸੈਂਟਰ ਨੂੰ ਸ਼ਿਫਟ ਕਰਨ ਨਾਲ ਕਾਫੀ ਮਾੜਾ ਅਸਰ ਪਵੇਗਾ। ਕਈਆਂ ਨੂੰ ਤਾਂ ਨੌਕਰੀ ਵੀ ਛੱਡਣੀ ਪੈ ਸਕਦੀ ਹੈ। ਕਈਆਂ ਨੂੰ ਨਵੀਂ ਥਾਂ ਉੱਤੇ ਰੋਜਾਨਾ ਪਹੁੰਚਣ ਵਿੱਚ ਵੀ ਦਿੱਕਤ ਆਵੇਗੀ।

 

RELATED ARTICLES
POPULAR POSTS