ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਇੱਕ ਨਵੀਂ ਪਾਲਿਸੀ ਲਿਆਂਦੀ ਜਾਵੇਗੀ ਜਿਸ ਤਹਿਤ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸੈੱਲਫੋਨ ਦੀ ਵਰਤੋਂ ਸੀਮਤ ਹੱਦ ਤੱਕ ਕਰਨ ਦਿੱਤੀ ਜਾਵੇਗੀ। ਟੀਡੀਐਸਬੀ ਦੀ ਗਵਰਨੈਂਸ ਐਂਡ ਪਾਲਿਸੀ ਕਮੇਟੀ ਦੀ ਲੰਘੇ ਦਿਨੀਂ ਹੋਈ ਮੀਟਿੰਗ ਦੌਰਾਨ ਟਰੱਸਟੀਜ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ ਤਹਿਤ ਨਵੀਂ ਸੈੱਲਫੋਨ ਤੇ ਮੋਬਾਈਲ ਡਿਵਾਈਸ ਪਾਲਿਸੀ ਤਿਆਰ ਕੀਤੀ ਗਈ ਹੈ। ਇਹ ਮਤਾ ਵਾਰਡ 11 ਦੀ ਡੌਨ ਵੈਲੀ ਵੈਸਟ ਟਰੱਸਟੀ ਰੇਸਲ ਚਰਨੌਸ ਲਿਨ ਵੱਲੋਂ ਪੇਸ ਕੀਤਾ ਗਿਆ ਜਿਸ ਵਿੱਚ ਆਖਿਆ ਗਿਆ ਕਿ ਲਰਨਿੰਗ ਦੌਰਾਨ ਸੈੱਲਫੋਨ ਦੀ ਵਰਤੋਂ ਫਾਇਦੇਮੰਦ ਨਹੀੰਂ ਹੈ। ਇਸ ਦੇ ਨਾਲ ਹੀ ਬੱਚਿਆਂ ਤੇ ਟੀਨੇਜਰ ਦੀ ਮੈਂਟਲ ਹੈਲਥ, ਸਿਹਤ ਤੇ ਅਕਾਦਮਿਕ ਸਫਲਤਾ ਉੱਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ।
ਮਤਾ ਪੇਸ਼ ਕਰਦੇ ਸਮੇਂ ਲਿਨ ਨੇ ਆਖਿਆ ਕਿ ਹੁਣ ਸਮਾਂ ਹੈ ਕਿ ਨਵੀਂ ਪਾਲਿਸੀ ਕਾਇਮ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਟਰਸਟੀ ਰਹਿੰਦਿਆਂ ਜਿਹੜੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਆਈ ਉਹ ਇਹ ਸੀ ਕਿ ਮਹਾਂਮਾਰੀ ਤੋਂ ਬਾਅਦ ਜਦੋਂ ਤੋਂ ਸਕੂਲ ਦੁਬਾਰਾ ਖੁੱਲ੍ਹੇ ਹਨ, ਮਾਪੇ ਤੇ ਟੀਚਰ ਬੱਚਿਆਂ ਵੱਲੋਂ ਕੀਤੀ ਜਾਣ ਵਾਲੀ ਮੋਬਾਈਲ ਡਿਵਾਈਸਿਜ, ਸੈੱਲ ਫੋਨਜ, ਸਮਾਰਟ ਫੋਨ ਦੀ ਵਰਤੋਂ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ। ਇਸ ਨਾਲ ਬੱਚਿਆਂ ਦੀ ਲਰਨਿੰਗ ਤੇ ਕਲਾਸਾਂ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
Home / ਜੀ.ਟੀ.ਏ. ਨਿਊਜ਼ / ਕਲਾਸਾਂ ਵਿੱਚ ਸੈੱਲਫੋਨਾਂ ਦੀ ਵਰਤੋਂ ਸੀਮਤ ਕਰਨ ਦੇ ਹੱਕ ਵਿੱਚ ਟੀਡੀਐਸਬੀ ਟਰੱਸਟੀਜ਼ ਨੇ ਪਾਈ ਵੋਟ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …