Breaking News
Home / ਜੀ.ਟੀ.ਏ. ਨਿਊਜ਼ / ਡਿਸਪਲੇਅ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮਸਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ

ਡਿਸਪਲੇਅ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮਸਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਸੇਰਵੇਅ ਗਾਰਡਨਜ ਵਿਖੇ ਸਥਿਤ ਸਟੋਰ ਉੱਤੇ ਡਾਕਾ ਮਾਰਨ ਵਾਲੇ ਤਿੰਨ ਮਸ਼ਕੂਕਾਂ ਦੀ ਟੋਰਾਂਟੋ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਸਾਮੀਂ 5:21 ਦੇ ਨੇੜੇ ਤੇੜੇ ਪੁਲਿਸ ਅਧਿਕਾਰੀਆਂ ਨੂੰ ਇਹ ਰਿਪੋਰਟਾਂ ਮਿਲੀਆਂ ਕਿ ਇਟੋਬੀਕੋ ਮਾਲ ਵਿੱਚ ਤਿੰਨ ਵਿਅਕਤੀ ਡਿਸਪਲੇਅ ਕੇਸ ਤੋੜ ਕੇ ਸਮਾਨ ਚੋਰੀ ਕਰ ਰਹੇ ਹਨ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿਸ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਘਟਨਾਕ੍ਰਮ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਮਸ਼ਕੂਕਾਂ ਸਬੰਧੀ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਇੱਕ ਵਿਅਕਤੀ ਬਲੈਕ ਲੜਕਾ ਸੀ, ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਸੀ, ਕੱਦ ਛੇ ਫੁੱਟ ਤੇ ਕੱਦਕਾਠੀ ਦਰਮਿਆਨੀ ਸੀ, ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਕਾਲੇ ਰੰਗ ਦਾ ਮਾਸਕ ਲਾਇਆ ਹੋਇਆ ਸੀ। ਦੂਜਾ ਮਸਕੂਕ ਵੀ ਕਾਲਾ ਲੜਕਾ ਸੀ, ਜਿਸਦੀ ਉਮਰ 18 ਸਾਲ ਦੇ ਨੇੜੇ ਤੇੜੇ ਤੇ ਕੱਦ ਛੇ ਫੁੱਟ ਸੀ, ਉਸ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ।
ਤੀਜੇ ਮਸਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਲਾਲ ਰੰਗ ਦੀ ਸੇਡਾਨ ਵਿੱਚ ਮੌਕੇ ਤੋਂ ਫਰਾਰ ਹੋਏ।

Check Also

ਕੈਨੇਡਾ ਦੇ ਕਈ ਸੰਸਦ ਮੈਂਬਰਾਂ ਨੇ ਜਾਣ ਬੁੱਝ ਕੇ ਵਿਦੇਸ਼ੀ ਸਰਕਾਰਾਂ ਦੀ ਕੀਤੀ ਸਹਾਇਤਾ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਬਿਨਾ ਪ੍ਰਕਾਸ਼ਿਤ ਰਿਪੋਰਟ ਪੜ੍ਹਨ …