-11 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਹੁਣ ਬੱਸਾਂ 'ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ

ਹੁਣ ਬੱਸਾਂ ‘ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ

ਟੋਰਾਂਟੋ : ਟਰਾਂਸਪੋਰਟ ਕੈਨੇਡਾ ਨੇ 2020 ਤੱਕ ਸਾਰੇ ਨਵੇਂ ਬਣੇ ਹਾਈਵੇ ‘ਤੇ ਬੱਸਾਂ ਵਿਚ ਸੀਟ ਬੈਲਟ ਜ਼ਰੂਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਹਮਬੋਲਡਟ ਬ੍ਰੋਨਕੋਸ ਬੱਸ ਹਾਦਸੇ ਤੋਂ ਬਾਅਦ ਲਿਆ ਗਿਆ ਹੈ। ਫੈਡਰਲ ਵਿਭਾਗ ਦਾ ਕਹਿਣਾ ਹੈ ਕਿ ਇਕ ਸਤੰਬਰ 2020 ਤੋਂ ਸਾਰੀਆਂ ਮੀਡੀਅਮ ਅਤੇ ਵੱਡੀਆਂ ਹਾਈਵੇ ਬੱਸਾਂ ਵਿਚ ਸੀਟ ਬੈਲਟ ਪਹਿਨਣਾ ਜ਼ਰੂਰੀ ਹੋਵੇਗਾ। ਵਿਭਾਗ ਦਾ ਕਹਿਣਾ ਹੈ ਕਿ ਸੀਟ ਬੈਲਟ ਦਾ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਇਕ ਮਜ਼ਬੂਤ ਅਤੇ ਪ੍ਰਮਾਣਿਤ ਇਤਿਹਾਸ ਰਿਹਾ ਹੈ। ਟਰਾਂਸਪੋਰਟ ਕੈਨੇਡਾ ਨੇ ਸਭ ਤੋਂ ਪਹਿਲਾਂ 2017 ਵਿਚ ਇਸ ਬਦਲਾਅ ਦਾ ਮਤਾ ਰੱਖਿਆ ਸੀ। ਇਸ ਮਾਮਲੇ ਵਿਚ ਅਪ੍ਰੈਲ 6 ਤੋਂ ਚਰਚਾ ਜਾਰੀ ਹੈ, ਜਦ ਇਕ ਬੱਸ ਜਿਸ ਵਿਚ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਵਾਰ ਸਨ, ਗ੍ਰਾਮੀਣ ਸਸਕਾਚੈਵਾਨ ਵਿਚ ਇਕ ਸੇਮੀ ਟਰੱਕ ਨਾਲ ਟਕਰਾ ਗਈ ਅਤੇ 16 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 13 ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਇਕ ਖਿਡਾਰੀ ਦੇ ਮਾਂ-ਬਾਪ ਨੇ ਅਦਾਲਤ ਤੋਂ ਸਾਰੀਆਂ ਖੇਡ ਟੀਮਾਂ ਵਾਲੀਆਂ ਬੱਸਾਂ ਵਿਚ ਸੀਟ ਬੈਲਟ ਜ਼ਰੂਰੀ ਕਰਨ ਲਈ ਨਿਰਦੇਸ਼ ਦੇਣ ਦੀ ਗੱਲ ਕਹੀ। ਇਸ ਅਭਿਆਨ ਵਿਚ ਬੱਸ ਮਾਲਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।

RELATED ARTICLES
POPULAR POSTS