ਕੈਨੇਡੀਅਨ ਡੇਅਰੀ ਨੂੰ ਪ੍ਰਮੋਟ ਕਰਨ ਦੇ ਅਭਿਆਨ ‘ਚ ਜੁਟੇ ਸਨ
ਟੋਰਾਂਟੋ : 55 ਸਾਲ ਦੇ ਹੇਂਕ ਅਤੇ ਬੇਟਿਨਾ ਕੈਨੇਡੀਅਨ ਡੇਅਰੀ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਆਪਣੇ ਟਰੈਕਟਰ ‘ਤੇ ਕੈਨੇਡਾ ਦਾ ਚੱਕਰ ਲਗਾ ਰਹੇ ਸਨ, ਪਰ ਹੁਣ ਉਨ੍ਹਾਂ ਦਾ ਅਭਿਆਨ ਰੁਕ ਗਿਆ, ਕਿਉਂਕਿ ਉਨ੍ਹਾਂ ਦਾ ਟਰੈਕਟਰ ਇਕ ਸੈਮੀ ਟਰੱਕ ਨਾਲ ਟਕਰਾ ਗਿਆ ਸੀ। ਜਿਸ ਨਾਲ ਬੇਟਿਨਾ ਦੀ ਮੌਤ ਹੋ ਗਈ ਅਤੇ ਹੇਂਕ ਹਸਪਤਾਲ ਵਿਚ ਦਾਖਲ ਹੈ। ਹਾਦਸੇ ਦੇ ਸਮੇਂ ਉਹ ਹਾਈਵੇ 16 ‘ਤੇ ਡਰਾਈਵ ਕਰ ਰਹੇ ਸਨ, ਜੋ ਕਿ ਸਸਕਾਟੂਨ ਦੇ ਨਾਰਥ ਵਿਚ ਹੈ, ਜਿੱਥੇ ਇਹ ਹਾਦਸਾ ਹੋਇਆ। ਬੇਟਿਨਾ ਦੀ ਮੌਤ ਮੌਕੇ ‘ਤੇ ਹੀ ਹੋ ਗਈ ਅਤੇ ਹੇਂਕ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਾਸਕਮਿਲਕ ਨੇ ਕਿਹਾ ਕਿ ਜੋੜੇ ਦੇ ਪਰਿਵਾਰ ਅਤੇ ਦੋਸਤਾਂ ਨੂੰ ਦੱਸ ਦਿੱਤਾ ਗਿਆ ਹੈ। ਜੋੜਾ ਏਮਿਰਾ, ਓਨਟਾਰੀਓ ਦਾ ਰਹਿਣ ਵਾਲਾ ਸੀ ਅਤੇ ਜਾਨ ਡੀਰੇ ਟਰੈਕਟਰ ‘ਤੇ ਪੂਰੇ ਕੈਨੇਡਾ ਦਾ ਚੱਕਰ ਲਗਾਉਂਦੇ ਹੋਏ ਡੇਅਰੀ ਇੰਡਸਟਰੀ ਨੂੰ ਲੈ ਕੇ ਜਾਗਰੂਕਤਾ ਦਾ ਪ੍ਰਸਾਰ ਕਰ ਰਹੇ ਸਨ। ਸਾਸਕਮਿਲਕ ਅਤੇ ਸਸਕਾਚੈਵਾਨ ਡੇਅਰੀ ਫਾਰਮਰਜ਼ ਨੇ ਹਾਦਸੇ ਨੂੰ ਦੁਖਦ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਉਹ ਨਾ ਸਿਰਫ ਚੰਗੇ ਦੋਸਤ ਸਨ ਬਲਕਿ ਸਾਰੇ ਮੱਦਦ ਲਈ ਵੀ ਤਿਆਰ ਰਹਿੰਦੇ ਸਨ। ਹਾਦਸੇ ਵਿਚ ਸੈਮੀ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …