ਵਾਸ਼ਿੰਗਟਨ/ਬਿਊਰੋ ਨਿਊਜ਼
ਵਿਗਿਆਨੀਆਂ ਨੇ ਧਰਤੀ ਤੋਂ 650 ਪ੍ਰਕਾਸ਼ ਸਾਲ ਦੂਰ ਗਰਮ ਗ੍ਰਹਿ ਲੱਭ ਲਿਆ ਹੈ। ਇਹ ਗ੍ਰਹਿ ਬ੍ਰਹਿਮੰਡ ਦੇ ਜ਼ਿਆਦਾ ਤਾਰਿਆਂ ਤੋਂ ਵੱਧ ਗਰਮ ਹੈ ਤੇ ਇੱਕ ਧੂਮਕੇਤੂ ਵਾਂਗ ਇਸ ਵਿੱਚੋਂ ਇੱਕ ਚਮਕਦਾਰ ਗੈਸੀ ਰੇਖਾ ਨਿਕਲਦੀ ਦਿਖਾਈ ਦਿੰਦੀ ਹੈ। ਖੋਜਕਾਰਾਂ ਨੇ ਕਿਹਾ ਕਿ ਬ੍ਰਹਿਸਪਤੀ ਵਰਗਾ ਇਹ ਗ੍ਰਹਿ ਇੱਕ ਵੱਡੇ ਤਾਰੇ ਕੇ ਈ ਐੱਲ ਟੀ ਨੌਂ ਦਾ ਚੱਕਰ ਲਾ ਰਿਹਾ ਹੈ। ਇਸ ਵਿੱਚ ਉਸ ਨੂੰ ਡੇਢ ਦਿਨ ਦਾ ਸਮਾਂ ਲੱਗਦਾ ਹੈ। ਦਿਨ ਦਾ ਜ਼ਿਆਦਾਤਰ ਤਾਪਮਾਨ 4326 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਕਾਰਨ ਇਸ ਬਾਹਰੀ ਗ੍ਰਹਿ ਕੇਈ ਐਲ ਟੀ ਨੌਂ ਨੂੰ ਜ਼ਿਆਦਾਤਰ ਤਾਰਿਆਂ ਤੋਂ ਗਰਮ ਕਰਾਰ ਦਿੱਤਾ ਹੈ। ਇਹ ਸਾਡੇ ਸੂਰਜ ਤੋਂ ਸਿਰਫ 926 ਡਿਗਰੀ ਸੈਲਸੀਅਸ ਹੀ ਠੰਢਾ ਹੈ, ਜਿਸ ਤਾਰੇ ਦਾ ਇਹ ਚੱਕਰ ਲਾਉਂਦਾ ਹੈ, ਉਸ ਵਿਚੋਂ ਨਿਕਲਣ ਵਾਲੀ ਪਰਾ-ਬੈਂਗਣੀ ਕਿਰਨ ਇੰਨੀ ਤੇਜ਼ ਹੈ ਕਿ ਮੰਨੋ ਗ੍ਰਹਿ ਸੰਭਵ ਵਾਸ਼ਪਿਤ ਹੋ ਰਿਹਾ ਹੋਵੇ ਅਤੇ ਇੱਕ ਚਮਕਦਾਰ ਗੈਸੀ ਰੇਖਾ ਪੈਦਾ ਕਰ ਰਿਹਾ ਹੋਵੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …