ਇਮੀਗਰੇਸ਼ਨ ਕੈਨੇਡਾ ਨੇ ਨਵੇਂ ਨਿਯਮ ਕੀਤੇ ਲਾਗੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਸਿਸਟਮ ‘ਚ ਨਵੇਂ ਬਦਲਾਓ ਕਰਦਿਆਂ ਕੈਨੇਡਾ ਵਿਚ ਆਉਣ ਦੇ ਇਛੁੱਕ ਸਕਿੱਲਡ ਵਰਕਰਾਂ ਨੂੰ ਤੇਜ਼ੀ ਨਾਲ ਐਂਟਰੀ ਦੇਣ ਦਾ ਰਸਤਾ ਸਾਫ਼ ਕੀਤਾ ਹੈ। ਚੰਗੀ ਫਰੈਂਚ ਜਾਨਣ ਵਾਲੇ ਬਿਨੈਕਾਰਾਂ ਨੂੰ 6 ਜੂਨ ਤੋਂ ਲਾਗੂ ਨਵੇਂ ਨਿਯਮਾਂ ਦੇ ਅਨੁਸਾਰ ਵਧੇਰੇ ਪੁਆਇੰਟ ਮਿਲਣਗੇ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਤੇਜ਼ੀ ਨਾਲ ਕੈਨੇਡਾ ਆ ਸਕਣਗੇ।
ਕੈਨੇਡਾ ਸਰਕਾਰ ਆਰਥਿਕਤਾ ਨੂੰ ਤੇਜ਼ੀ ਨਾਲ ਮਜ਼ਬੂਤ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਬਿਹਤਰ ਸਕਿੱਲਡ ਰੱਖਣ ਵਾਲੇ ਲੋਕਾਂ ਨੂੰ ਤੇਜ਼ੀ ਨਾਲ ਕੈਨੇਡਾ ਵਿਚ ਲਿਆਉਣਾ ਚਾਹੁੰਦੀ ਹੈ। ਕੈਨੇਡਾ ਵਿਚ ਭਰਾ-ਭੈਣ ਹੋਣ ‘ਤੇ ਵੀ ਉਮੀਦਵਾਰਾਂ ਨੂੰ ਵੱਖਰੇ ਨਵੇਂ ਪੁਆਇੰਟ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਾਬ ਬੈਂਕ ਦੇ ਨਾਲ ਰਜਿਸਟਰ ਕਰਵਾਉਣ ਦੀ ਲੋੜ ਵੀ ਨਹੀਂ ਹੋਵੇਗੀ। ਇਹ ਸ਼ਰਤ ਵੀ ਹਟਾ ਦਿੱਤੀ ਗਈ ਹੈ। ਬਿਹਤਰ ਸਕਿੱਲ ਰੱਖਣ ਵਾਲੇ ਉਮੀਦਵਾਰਾਂ ਨੂੰ ਐਕਸਪ੍ਰੈਸ ਐਂਟਰੀ ਪੂਲ ‘ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਨਵੇਂ ਬਦਲਾਵਾਂ ਬਾਰੇ ਜਾਣਕਾਰੀ ਦਿੰਦਿਆਂ ਫੈਡਰਲ ਇਮੀਗਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਇਕਨਾਮਿਕ ਇਮੀਗਰੇਸ਼ਨ ਪ੍ਰੋਗਰਾਮ ਤਹਿਤ ਐਕਸਪ੍ਰੈਸ ਐਂਟਰੀ ਸਿਸਟਮ ‘ਚ ਪੂਰੀ ਦੁਨੀਆ ਤੋਂ ਬੇਹੱਦ ਸਕਿੱਲਡ ਇਮੀਗਰਾਂਟਸ ਨੂੰ ਕੈਨੇਡਾ ਵਿਚ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ। ਜਿਨ੍ਹਾਂ ਕੈਨੇਡੀਅਨਾਂ ਦੇ ਭਰਾ-ਭੈਣ ਵਿਦੇਸ਼ ਵਿਚ ਹਨ ਅਤੇ ਉਹ ਕਾਫ਼ੀ ਵਧੇਰੇ ਸਕਿੱਲਡ ਹਨ ਤਾਂ ਉਨ੍ਹਾਂ ਨੂੰ ਕੈਨੇਡਾ ਆ ਕੇ ਤੁਰੰਤ ਇਕ ਨਵੀਂ ਅਤੇ ਬਿਹਤਰ ਜ਼ਿੰਦਗੀ ਜੀਣ ਦਾ ਮੌਕਾ ਮਿਲੇਗਾ। ਜੇਕਰ ਉਨ੍ਹਾਂ ਫ਼ਰੈਂਚ ਆਉਂਦੀ ਹੈ ਤਾਂ ਉਹ ਫ਼ਰੈਂਚਭਾਸ਼ੀ ਕੈਨੇਡਾ ਵਿਚ ਵੀ ਤੇਜ਼ੀ ਨਾਲ ਸਫਲਤਾ ਪ੍ਰਾਪਤ ਕਰ ਸਕਦੇ ਹਨ।
ਕੈਨੇਡਾ ‘ਚ ਪੜ੍ਹ ਚੁੱਕੇ ਲੋਕਾਂ ਨੂੰ ਵੀ ਪਹਿਲ
ਨਵੇਂ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ ਹਾਈ-ਸਕਿੱਲਡ ਫਾਰੇਨ ਵਰਕਰਾਂ ਤੋਂ ਇਲਾਵਾ ਕੈਨੇਡਾ ‘ਚ ਪਹਿਲਾਂ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ ਨੂੰ ਵੀ ਕੈਨੇਡਾ ‘ਚ ਸਥਾਈ ਤੌਰ ‘ਤੇ ਰਹਿਣ ਲਈ ਅਪਲਾਈ ਕਰਨ ਦਾ ਮੌਕਾ ਮਿਲੇਗਾ। ਕੈਨੇਡਾ ‘ਚ ਇਨ-ਡਿਮਾਂਡ ਵਾਲੇ ਸਕਿੱਲਸ ਨੂੰ ਭਵਿੱਖ ‘ਚ ਕੈਨੇਡਾ ‘ਚ ਦਾਖ਼ਲ ਕਰਨਾ ਵਧੇਰੇ ਮੁਸ਼ਕਿਲ ਨਹੀਂ ਹੋਵੇਗਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …