ਮਿੱਸੀਸਾਗਾ/ਪਰਵਾਸੀ ਬਿਊਰੋ : ਪ੍ਰਸਿੱਧ ਵਕੀਲ ਰਾਕੇਸ਼ ਮੋਹਨ ਜੋਸ਼ੀ, ਜੋ ਕਿ ਨਵੇਂ ਚੁਣੇ ਗਏ ਕੰਸਰਵੇਟਿਵ ਲੀਡਰ ਐਂਡਰੀਊ ਸ਼ੀਅਰ ਦੇ ਓਨਟਾਰੀਓ ਸੂਬੇ ਦੇ ਸਾਊਥ ਏਸ਼ੀਅਨ ਚੇਅਰ ਸਨ, ਨੇ ਸਮੁੱਚੀ ਕਮਿਊਨਿਟੀ ਦਾ ਐਂਡਰੀਊ ਸ਼ੀਅਰ ਨੂੰ ਪਾਰਟੀ ਲੀਡਰ ਚੁਨਣ ਲਈ ਕੀਤੀ ਸਪੋਰਟ ਲਈ ਧੰਨਵਾਦ ਕੀਤਾ ਹੈ। ਵਰਨਣਯੋਗ ਹੈ ਕਿ ਐਂਡਰੀਊ ਸ਼ੀਅਰ, ਜੋ ਕਿ ਪੰਜ ਵਾਰ ਐਮਪੀ ਚੁਣੇ ਗਏ ਹਨ ਅਤੇ ਸਾਬਕਾ ਸਪੀਕਰ ਵੀ ਹਨ, ਨੇ ਇਕ ਬੜੇ ਸਖ਼ਤ ਮੁਕਾਬਲੇ ਵਿੱਚ ਲੰਘੇ ਹਫਤੇ ਟੋਰਾਂਟੋ ਕਾਂਗਰਸ ਸੈਂਟਰ ਵਿੱਚ ਪਾਰਟੀ ਕਨਵੈਨਸ਼ਨ ਦੌਰਾਨ 12 ਉਮੀਦਵਾਰਾਂ ਨੂੰ ਹਰਾਇਆ ਸੀ ਅਤੇ ਅੰਤ ਵਿੱਚ ਉਨ੍ਹਾਂ ਦਾ ਮੁੱਖ ਮੁਕਾਬਲਾ ਮੈਕਸਿਮ ਬਰਬੀਏ ਨਾਲ ਹੋਇਆ ਸੀ। ਉਹ ਹੁਣ ਅਗਲੀਆਂ ਫੈਡਰਲ ਚੋਣਾਂ ਦੌਰਾਨ ਪਾਰਟੀ ਦੀ ਅਗਵਾਈ ਕਰਨਗੇ। ਇਹ ਵੀ ਵਰਨਣਯੋਗ ਹੈ ਕਿ ਰਾਕੇਸ਼ ਮੋਹਨ ਜੋਸ਼ੀ, ਜੋ ਕਿ ਕੰਸਰਵੇਟਿਵ ਪਾਰਟੀ ਦੇ ਲੰਮੇ ਸਮੇਂ ਤੋਂ ਪੱਕੇ ਸਮਰਥਕ ਹਨ, ਸ਼ੁਰੂ ਤੋਂ ਹੀ ਐਂਡਰੀਊ ਸ਼ੀਅਰ ਨੂੰ ਸਮਰਥਨ ਦੇ ਰਹੇ ਸਨ ਅਤੇ ਓਨਟੈਰਿਓ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰ ਰਹੇ ਸਨ। ਉਹ 15 ਮਾਰਚ ਨੂੰ ਐਂਡਰੀਊ ਸ਼ੀਅਰ ਨੂੰ ਪਰਵਾਸੀ ਅਦਾਰੇ ਦੇ ਦਫਤਰ ਵੀ ਲੈ ਕੇ ਆਏ ਸਨ। ਰਾਕੇਸ਼ ਮੋਹਨ ਜੋਸ਼ੀ ਹੋਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਐਂਡਰੀਊ ਸ਼ੀਅਰ ਵਿੱਚ ਇਹ ਕਾਬਲੀਅਤ ਹੈ ਕਿ ਉਹ ਸੱਭਨਾਂ ਨੂੰ ਨਾਲ ਲੈ ਕੇ ਚਲੱਣਗੇ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਨਣਗੇ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …