ਸਿਵਲ ਕੋਰਟ ‘ਚ ਸੰਭਾਲਿਆ ਅਹੁਦਾ
ਨਿਊਯਾਰਕ : ਅਮਰੀਕਾ ਵਿਚ ਭਾਰਤਵੰਸ਼ੀ ਮਹਿਲਾ ਦੀਪਾ ਅੰਬੇਕਰ (41) ਨੂੰ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਦੇ ਕਾਰਜਵਾਹਕ ਜੱਜ ਨਿਯੁਕਤ ਕੀਤਾ ਗਿਆ ਹੈ। ਅੰਬੇਕਰ ਨਿਊਯਾਰਕ ਵਿਚ ਜੱਜ ਬਣਨ ਵਾਲੀ ਦੂਜੀ ਭਾਰਤਵੰਸ਼ੀ ਮਹਿਲਾ ਹਨ। ਉਨ੍ਹਾਂ ਤੋਂ ਪਹਿਲਾਂ 2015 ਵਿਚ ਚੇਨਈ ‘ਚ ਜਨਮੀ ਰਾਜ ਰਾਜੇਸ਼ਵਰੀ ਨੂੰ ਅਪਰਾਧਿਕ ਅਦਾਲਤ ਵਿਚ ਜੱਜ ਨਿਯੁਕਤ ਕੀਤਾ ਗਿਆ ਸੀ।ਨਿਊਯਾਰਕ ਦੇ ਮੇਅਰ ਬਿਲ ਦੇ ਬਲਾਸਿਓ ਨੇ ਅੰਬੇਕਰ ਨਾਲ ਪਰਿਵਾਰਕ ਅਦਾਲਤ ਦੇ ਤਿੰਨ ਜੱਜਾਂ ਦੀ ਦੁਬਾਰਾ ਨਿਯੁਕਤੀ ਦਾ ਐਲਾਨ ਕੀਤਾ। ਬਲਾਸਿਓ ਨੇ ਕਿਹਾ, ”ਹਰੇਕ ਨਿਊਯਾਰਕ ਵਾਸੀ ਨੂੰ ਨਿਰਪੱਖ ਤੇ ਉਚਿਤ ਨਿਆਂ ਹਾਸਲ ਕਰਨ ਦਾ ਹੱਕ ਹੈ। ਮੈਨੂੰ ਭਰੋਸਾ ਹੈ ਕਿ ਇਹ ਚਾਰੇ ਜੱਜ ਯਕੀਨੀ ਬਣਾਉਣਗੇ ਕਿ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੇ ਹਰ ਸ਼ਖ਼ਸ ਨੂੰ ਇਨਸਾਫ ਮਿਲੇ।” ਅੰਬੇਕਰ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਅੰਡਰ ਗ੍ਰੈਜੂਏਟ ਡਿਗਰੀ ਲੈਣ ਤੋਂ ਬਾਅਦ ਰਟਗਰਸ ਲਾਅ ਸਕੂਲ ਤੋਂ ਕਾਨੂੰਨ ਵਿਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਤਿੰਨ ਸਾਲ ਤੱਕ ਨਿਊਯਾਰਕ ਸਿਟੀ ਕੌਂਸਲ ਵਿਚ ਸੀਨੀਅਰ ਲੈਜਿਸਲੇਟਿਵ ਅਟਾਰਨੀ ਦੇ ਤੌਰ ‘ਤੇ ਵੀ ਕੰਮ ਕੀਤਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …