-4.8 C
Toronto
Friday, December 26, 2025
spot_img
Homeਪੰਜਾਬਕੈਪਟਨ ਅਮਰਿੰਦਰ ਨੇ ਅਕਾਲੀਆਂ ਤੇ ਆਪ ਵਿਚਾਲੇ ਮਿਲੀਭੁਗਤ ਦਾ ਲਾਇਆ ਦੋਸ਼

ਕੈਪਟਨ ਅਮਰਿੰਦਰ ਨੇ ਅਕਾਲੀਆਂ ਤੇ ਆਪ ਵਿਚਾਲੇ ਮਿਲੀਭੁਗਤ ਦਾ ਲਾਇਆ ਦੋਸ਼

amrinder-lਕਿਹਾ: ਬਾਦਲ ਨੇ ਵਿਜੀਲੈਂਸ ਰਿਪੋਰਟ ਦੇ ਗੁਪਤ ਹਿੱਸੇ ਕੇਜਰੀਵਾਲ ਨੂੰ ਅਡਵਾਂਸ ‘ਚ ਲੀਕ ਕੀਤੇ

ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਸੱਤਾਧਾਰੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਆਪਸ ਵਿਚ ਮਿਲ ਗਈਆਂ ਹਨ, ਜਿਹੜੀਆਂ ਉਨ੍ਹਾਂ ਨੂੰ ਦੋਵਾਂ ਦਾ ਖਤਰਨਾਕ ਦੁਸ਼ਮਣ ਸਮਝਦੀਆਂ ਹਨ। ਜਾਰੀ ਬਿਆਨ ਵਿਚ ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਨਹੀਂ ਤਾਂ, ਕਿਵੇਂ ਕੇਜਰੀਵਾਲ ਨੂੰ ਅਡਵਾਂਸ ਵਿਚ ਹੀ ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਵਿਚ ਸੌਂਪੀ ਸੀਲ ਬੰਦ ਤੇ ਗੁਪਤ ਰਿਪੋਰਟ ਦੇ ਹਿੱਸਿਆਂ ਬਾਰੇ ਪਤਾ ਚੱਲ ਗਿਆ, ਜਿਸ ਨੂੰ 25 ਅਕਤੂਬਰ ਨੂੰ ਅਗਲੀ ਪੇਸ਼ੀ ਮੌਕੇ ਖੋਲ੍ਹਿਆ ਜਾਣਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਅੰਮ੍ਰਿਤਸਰ ਇੰਪਰੂਵਮੇਂਟ ਟਰੱਸਟ ਕੇਸ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪਸ ਵਿਚ ਮਿਲ ਗਈਆਂ ਹਨ। ਜਿਹੜਾ ਬਾਦਲਾਂ ਵੱਲੋਂ ਪੂਰੀ ਤਰ੍ਹਾਂ ਦੁਸ਼ਮਣੀ ਦੀ ਸਿਆਸਤ ਹੇਠ ਉਨ੍ਹਾਂ ਖਿਲਾਫ ਦਰਜ਼ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਭਰ ਵਿਚ ਸ਼ਾਨਦਾਰ ਸਮਰਥਨ ਮਿਲ ਰਿਹਾ ਹੈ।

RELATED ARTICLES
POPULAR POSTS