ਮੋਹਨ ਭਾਗਵਤ ਨੇ ਕਿਹਾ, ਦੁਨੀਆ ਉਸ ਦੇ ਨਾਲ ਜਿਸ ਦੇ ਕੋਲ ਤਾਕਤ
ਨਾਗਪੁਰ/ਬਿਊਰੋ ਨਿਊਜ਼
ਸਰਜੀਕਲ ਸਟ੍ਰਾਈਕ ‘ਤੇ ਪਹਿਲੀ ਵਾਰ ਆਰ ਐਸ ਐਸ ਮੁਖੀ ਨੇ ਵੀ ਮੂੰਹ ਖੋਲ੍ਹਿਆ ਹੈ। ਉਹਨਾਂ ਆਖਿਆ ਦੁਨੀਆ ਗਵਾਹ ਹੈ ਤਾਕਤ ਤੋਂ ਬਿਨਾ ਕੁਝ ਨਹੀਂ ਹੁੰਦਾ, ਚਾਹੇ ਉਹ ਚੰਗੀ ਹੋਵੇ ਜਾਂ ਬੁਰੀ। ਇਸ ਨੂੰ ਦਿਖਾਉਣ ਦੀ ਐਕਸਰਸਾਈਜ਼ ਅਸੀਂ ਸ਼ੁਰੂ ਕਰ ਦਿੱਤੀ ਹੈ। ਮੋਹਨ ਭਾਗਵਤ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਨਾਲ ਸਾਬਤ ਹੋ ਗਿਆ ਹੈ ਕਿ ਦੁਨੀਆ ਉਸੇ ਦੇ ਨਾਲ ਖੜ੍ਹੀ ਹੁੰਦੀ ਹੈ, ਜਿਸ ਦੇ ਕੋਲ ਤਾਕਤ ਹੋਵੇ। ਉਹਨਾਂ ਆਖਿਆ ਕਿ ਅਸੀਂ ਅਜੇ ਤੱਕ ਆਪਣੀ ਤਾਕਤ ਨਹੀਂ ਦਿਖਾਈ ਸੀ। ਇਸ ਲਈ ਜਦ ਵੀ ਕੋਈ ਮੁੱਦਾ ਉਠਦਾ ਤਾਂ ਅਮਰੀਕਾ ਸਾਡੇ ‘ਤੇ ਸ਼ਾਂਤ ਰਹਿਣ ਦਾ ਦਬਾਅ ਪਾਉਂਦਾ। ਪਰ ਜਿਵੇਂ ਹੀ ਅਸੀਂ ਬਿਨਾ ਕਿਸੇ ਤੋਂ ਪੁੱਛੇ ਆਪਣੀ ਤਾਕਤ ਵਿਖਾਉਣੀ ਸ਼ੁਰੂ ਕੀਤੀ ਤਾਂ ਸਾਨੂੰ ਸ਼ਾਂਤ ਰਹਿਣ ਲਈ ਕਹਿਣ ਵਾਲੇ ਵੀ ਸਾਡੇ ਨਾਲ ਆ ਖੜ੍ਹੇ ਹੋਏ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …