-5.8 C
Toronto
Sunday, January 18, 2026
spot_img
Homeਭਾਰਤਕੇਂਦਰ ਸਰਕਾਰ ਛੇਤੀ ਹੀ ਰੋਹੰਗੀਆਂ ਨੂੰ ਲੈ ਕੇ ਕਰੇਗਾ ਗੱਲਬਾਤ

ਕੇਂਦਰ ਸਰਕਾਰ ਛੇਤੀ ਹੀ ਰੋਹੰਗੀਆਂ ਨੂੰ ਲੈ ਕੇ ਕਰੇਗਾ ਗੱਲਬਾਤ

ਸਰਜੀਕਲ ਸਟਰਾਈਕ ਦਾ ਨਾਮ ਕਦੇ ਨਹੀਂ ਲਿਆ : ਰਾਜਨਾਥ ਸਿੰਘ
ਨਵੀਂ ਦਿੱਲੀ/ਬਿਊਰੋ ਨਿਊਜ਼
ਰੋਹੰਗੀਆ ਮੁਸਲਮਾਨਾਂ ਨੂੰ ਦੇਸ਼ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਅਲਰਟ ਜਾਰੀ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੂਬਿਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਉਹ ਭਾਰਤ ‘ਚ ਦਾਖਲ ਹੋ ਰਹੇ ਰੋਹੰਗੀਆਂ ਮੁਸਲਮਾਨਾਂ ਦੀ ਪਹਿਚਾਣ ਕਰਨ। ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਲਿਖ ਦਿੱਤਾ ਹੈ ਅਤੇ ਕਿਹਾ ਕਿ ਛੇਤੀ ਹੀ ਰੋਹੰਗੀਆਂ ਨੂੰ ਲੈ ਕੇ ਗੱਲਬਾਤ ਵੀ ਹੋਵੇਗੀ।
ਸਰਜੀਕਲ ਸਟਰਾਈਕ ‘ਤੇ ਗੱਲ ਕਰਦਿਆਂ ਰਾਜਨਾਥ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਸਰਜੀਕਲ ਸਟਰਾਈਕ ਸ਼ਬਦ ਦੀ ਵਰਤੋਂ ਹੀ ਨਹੀਂ ਕੀਤੀ। ਉਨ੍ਹਾਂ ਗੱਲਾਂ-ਗੱਲਾਂ ਵਿਚ ਇਹ ਵੀ ਕਿਹਾ ਕਿ ਜੋ ਵੀ ਹੋਇਆ ਚੰਗਾ ਹੀ ਹੋਇਆ, ਪਰ ਇਸ ਮਾਮਲੇ ‘ਤੇ ਗੱਲ ਕਰਨ ਤੋਂ ਮਨਾਂ ਕਰ ਦਿੱਤਾ।

RELATED ARTICLES
POPULAR POSTS