19.2 C
Toronto
Wednesday, September 17, 2025
spot_img
Homeਭਾਰਤਸਥਾਪਨਾ ਦਿਵਸ ’ਤੇ ਡਿੱਗਿਆ ਕਾਂਗਰਸ ਦਾ ਝੰਡਾ

ਸਥਾਪਨਾ ਦਿਵਸ ’ਤੇ ਡਿੱਗਿਆ ਕਾਂਗਰਸ ਦਾ ਝੰਡਾ

ਸੋਨੀਆ ਗਾਂਧੀ ਨੇ ਝੰਡੇ ਦੀ ਖਿੱਚੀ ਡੋਰੀ ਤਾਂ ਝੰਡਾ ਆਇਆ ਥੱਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਅਜੀਬ ਵਾਕਿਆ ਹੋਇਆ। ਸੋਨੀਆ ਅੱਜ ਨਵੀਂ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਦਾ ਝੰਡਾ ਲਹਿਰਾਉਣ ਲਈ ਪਹੁੰਚੇ ਸਨ, ਪਰ ਡੋਰੀ ਖਿੱਚਦੇ ਸਾਰ ਹੀ ਝੰਡਾ ਉਨ੍ਹਾਂ ਦੇ ਉਪਰ ਆ ਡਿੱਗਿਆ। ਹਾਲਾਂਕਿ ਸੋਨੀਆ ਗਾਂਧੀ, ਪਵਨ ਬਾਂਸਲ ਅਤੇ ਕੇਸੀ ਵੇਣੂਗੋਪਾਲ ਨੇ ਝੰਡਾ ਆਪਣੇ ਹੱਥਾਂ ਵਿੱਚ ਲੈ ਲਿਆ। ਇਸ ਤੋਂ ਬਾਅਦ ਸੋਨੀਆ ਗਾਂਧੀ ਨਰਾਜ਼ ਵੀ ਦੇਖੇ ਗਏ। ਇਸ ਮੌਕੇ ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ ਵਾਡਰਾ, ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਹੋਰ ਸੀਨੀਅਰ ਆਗੂ ਪਾਰਟੀ ਦਫਤਰ ਵਿਖੇ ਮੌਜੂਦ ਸਨ।
ਇਸੇ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਨਫਰਤ ਅਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਭਾਰਤ ਦੀਆਂ ਮਜ਼ਬੂਤ ਨੀਹਾਂ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਕਾਂਗਰਸੀ ਵਰਕਰਾਂ ਨੂੰ ਦਿੱਤੇ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਝੂਠਾ ਬਣਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ‘ਗੰਗਾ-ਜਮਨੀ’ ਸੱਭਿਆਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਨੀਆ ਨੇ ਕਿਹਾ ਕਿ ਕਾਂਗਰਸ ਮੂਕ ਦਰਸ਼ਕ ਨਹੀਂ ਰਹੇਗੀ ਤੇ ਕਿਸੇ ਨੂੰ ਵੀ ਦੇਸ਼ ਦੀ ਵਿਰਾਸਤ ਖਤਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

RELATED ARTICLES
POPULAR POSTS