ਮੁਸਲਿਮ ਪਰਸਨਲ ਲਾਅ ਬੋਰਡ ਫੈਸਲੇ ਖਿਲਾਫ ਜਾਵੇਗਾ ਹਾਈਕੋਰਟ
ਲਖਨਊ/ਬਿਊਰੋ ਨਿਊਜ਼
ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ 28 ਸਾਲਾਂ ਬਾਅਦ ਆਖਰਕਾਰ ਫੈਸਲਾ ਆ ਹੀ ਗਿਆ। ਲਖਨਊ ਵਿਚ ਸੀਬੀਆਈ ਦੀ ਸਪੈਸ਼ਲ ਅਦਾਲਤ ਦੇ ਮਾਨਯੋਗ ਜੱਜ ਐਸ.ਕੇ. ਯਾਦਵ ਨੇ ਫੈਸਲਾ ਸੁਣਾਉਂਦੇ ਹੋਏ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਚਿਹਰੇ ਰਹੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਓਮਾ ਭਾਰਤੀ ਸਮੇਤ ਸਾਰੇ 32 ਆਰੋਪੀਆਂ ਨੂੂੰ ਬਰੀ ਕਰ ਦਿੱਤਾ। ਇਸ ਮਾਮਲੇ ਵਿਚ 48 ਵਿਅਕਤੀਆਂ ‘ਤੇ ਆਰੋਪ ਲੱਗੇ ਸਨ, ਜਿਨ੍ਹਾਂ ਵਿਚੋਂ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਦਾਲਤ ਨੇ ਦੱਸਿਆ ਕਿ ਮਸਜਿਦ ਢਾਹੁਣ ਸਬੰਧੀ ਸੀਬੀਆਈ ਕੋਈ ਵੀ ਠੋਸ ਸਬੂਤ ਨਹੀਂ ਲਿਆ ਸਕੀ। ਫੈਸਲੇ ਸਮੇਂ 32 ਵਿਚੋਂ 26 ਮੁਲਜਮ ਅਦਾਲਤ ਵਿਚ ਹਾਜ਼ਰ ਸਨ ਅਤੇ ਬਾਕੀਆਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਹਾਜ਼ਰੀ ਲਗਵਾਈ। ਧਿਆਨ ਰਹੇ ਕਿ ਫੈਸਲਾ ਸੁਣਾਉਣ ਵਾਲੇ ਜੱਜ ਵੀ ਅੱਜ ਸੇਵਾ ਮੁਕਤ ਹੋ ਗਏ ਹਨ। ਉਧਰ ਦੂਜੇ ਪਾਸੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਜਫਰਯਾਬ ਜਿਲਾਨੀ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਹ ਹਾਈਕੋਰਟ ਜਾਣਗੇ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …