ਭਾਜਪਾ ਪੰਜਾਂ ਸੂਬਿਆਂ ਵਿਚ ਪਛੜੀ, ਕਾਂਗਰਸ ਪਾਰਟੀ ਨੂੰ ਰਾਜਸਥਾਨ ਅਤੇ ਛੱਤੀਸ਼ਗੜ੍ਹ ਵਿਚ ਪੂਰਨ ਬਹੁਮਤ, ਮੱਧ ਪ੍ਰਦੇਸ਼ ਵਿਚ ਵੀ ਕਾਂਗਰਸ ਦੀ ਬੜ੍ਹਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸ਼ਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿਚ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ ਅਤੇ ਭਾਜਪਾ ਪੰਜਾਂ ਹੀ ਸੂਬਿਆਂ ਵਿਚ ਪਛੜ ਗਈ ਹੈ। ਰਾਜਸਥਾਨ ਅਤੇ ਛੱਤੀਸ਼ਗੜ੍ਹ ਵਿਚ ਕਾਂਗਰਸ ਨੂੰ ਪੂਰਨ ਬਹੁਮਤ ਮਿਲ ਗਿਆ ਹੈ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਬੜ੍ਹਤ ਬਰਕਰਾਰ ਹੈ। ਛੱਤੀਸ਼ਗੜ੍ਹ ਵਿਚ ਭਾਜਪਾ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਹਾਰ ਕਬੂਲ ਕਰਦਿਆਂ ਅਸਤੀਫਾ ਵੀ ਦਿੱਤਾ ਹੈ। ਤੇਲੰਗਾਨਾ ਵਿਚ ਟੀ.ਆਰ.ਐਸ. ਪਾਰਟੀ ਸਭ ਤੋਂ ਅੱਗੇ ਰਹੀ ਅਤੇ ਮਿਜ਼ੋਰਮ ਵਿਚ ਐਮ.ਐਨ.ਐਫ. ਸਭ ਤੋਂ ਜ਼ਿਆਦਾ ਸੀਟਾਂ ਜਿੱਤ ਦੇ ਮੋਹਰੀ ਪਾਰਟੀ ਬਣੀ ਹੈ। ਇਨ੍ਹਾਂ ਆਏ ਨਤੀਜਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 2019 ਦੀਆਂ ਲੋਕ ਸਭਾ ਚੋਣਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਕੁਝ ਦੂਰ ਹੁੰਦਾ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਵਿਚ ਦੁਬਾਰਾ ਜਾਨ ਪੈ ਗਈ ਹੈ।
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …