17.2 C
Toronto
Thursday, August 13, 2026
spot_img
Homeਪੰਜਾਬਕਾਂਗਰਸ ਦੀ ਜਿੱਤ ਤੋਂ ਬਾਅਦ ਨਵਜੋਤ ਸਿੱਧੂ ਦੀ ਹੋਈ ਬੱਲੇ ਬੱਲੇ

ਕਾਂਗਰਸ ਦੀ ਜਿੱਤ ਤੋਂ ਬਾਅਦ ਨਵਜੋਤ ਸਿੱਧੂ ਦੀ ਹੋਈ ਬੱਲੇ ਬੱਲੇ

ਕਾਂਗਰਸ ਦੀ ਜਿੱਤ ਤੋਂ ਬਾਅਦ ਨਵਜੋਤ ਸਿੱਧੂ ਦੀ ਹੋਈ ਬੱਲੇ ਬੱਲੇਸਿੱਧੂ ਨੇ ਰਾਹੁਲ ਗਾਂਧੀ ਦੇ ਗਾਏ ਸੋਹਲੇ ਅਤੇ ਵਿਰੋਧੀਆਂ ਨੂੰ ਲਾਏ ਰਗੜੇ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੀਆਂ ਚੋਣ ਰੈਲੀਆਂ ਵਿਚ ਗਰਜਣ ਤੋਂ ਬਾਅਦ ਬੋਲਣ ਤੋਂ ਅਸਮਰਥ ਹੋਏ ਨਵਜੋਤ ਸਿੱਧੂ ਦੀ ਬੱਲੇ ਬੱਲੇ ਹੋ ਗਈ ਹੈ ਅਤੇ ਸਿੱਧੂ ਦੀ ਸਿਹਤ ਵਿਚ ਵੀ ਹੁਣ ਬਹੁਤ ਸੁਧਾਰ ਹੋਇਆ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਸਬੰਧੀ ਸਿੱਧੂ ਨੇ ਚੁਟਕੀ ਲੈਂਦਿਆਂ ਭਾਜਪਾ ਨੂੰ ਨਵਾਂ ਨਾਮ ਜੀ.ਟੀ.ਯੂ. ਦਿੱਤਾ ਹੈ। ਰਾਹੁਲ ਗਾਂਧੀ ਦੇ ਸੋਹਲੇ ਗਾਉਂਦਿਆਂ ਸਿੱਧੂ ਨੇ ਕਿਹਾ ਕਿ ਰਾਹੁਲ ਸ਼ੁਰੂ ਤੋਂ ਹੀ ਸਭ ਨੂੂੰ ਨਾਲ ਲੈ ਕੇ ਚੱਲਦੇ ਹਨ ਤੇ ਇਨਸਾਨੀਅਤ ਦੀ ਮੂਰਤ ਹਨ। ਹੁਣ ਕਾਂਗਰਸ ਦੀ ਜਿੱਤ ਤੋਂ ਬਾਅਦ ਸਿੱਧੂ ਵਿਚ ਹੋਰ ਤਾਕਤ ਆ ਗਈ ਹੈ ਅਤੇ ਉਸ ਨੇ ਵਿਰੋਧੀਆਂ ਨੂੰ ਫਿਰ ਤੋਂ ਰਗੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਧਿਆਨ ਰਹੇ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵੀ ਕਾਂਗਰਸ ਦੀ ਜਿੱਤ ਲਈ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਪ੍ਰਗਟ ਕੀਤੀ ਗਈ।

RELATED ARTICLES
POPULAR POSTS