ਚੰਡੀਗੜ੍ਹ/ਬਿਊਰੋ ਨਿਊਜ਼
ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਪੰਜਾਬ ‘ਚ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ।ਪੂਰੇ ਪੰਜਾਬ ਅੰਦਰ ਅੱਜ ਫਿਰ ਕਰੋਨਾ ਪੀੜਤ ਮਰੀਜ਼ਾਂ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ‘ਚ ਕਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇੱਕ ਸ਼ਹਿਰੀ ਖੇਤਰ ਤੇ ਇੱਕ ਨਿੱਜੀ ਲੈਬ ਨਾਲ ਸਬੰਧਤ ਹੈ। ਉਧਰ ਜਲੰਧਰ ਜ਼ਿਲ੍ਹੇ ‘ਚ ਅੱਜ ਕਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਅੱਜ ਪਠਾਨਕੋਟ ‘ਚ 5, ਬਠਿੰਡਾ ‘ਚ ਕਰੋਨਾਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਲੁਧਿਆਣਾ ਜ਼ਿਲ੍ਹੇ ‘ਚ ਵੀ ਇਕ ਕਰੋਨਾ ਮਰੀਜ਼ ਸਾਹਮਣੇ ਆਇਆ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਪੰਜਾਬ ਦੀ ਚਿੰਤਾ ਫਿਰ ਤੋਂ ਵਧਣ ਲੱਗੀ ਹੈ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …