ਜਲੰਧਰ ‘ਚ ਡੀ.ਸੀ. ਦਫਤਰ ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ
ਜਲੰਧਰ/ਬਿਊਰੋ ਨਿਊਜ਼
ਵਿਜ਼ੀਲੈਂਸ ਬਿਊਰੋ ਦੀ ਟੀਮ ਨੇ ਅੱਜ ਸਵੇਰੇ ਜਲੰਧਰ ਵਿਚ ਡੀ.ਸੀ. ਦਫਤਰ ਦੇ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਕ ਪਲਾਟ ਦੀ ਅਲਾਟਮੈਂਟ ਕਰਵਾਉਣ ਲਈ ਸੀਨੀਅਰ ਸਹਾਇਕ ਰਾਜਨ ਚੌਹਾਨ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਲਈ ਸੀ। ਰਾਜਨ ਨੂੰ ਸਵੇਰੇ ਹੀ ਵਿਜ਼ੀਲੈਂਸ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਰਾਜਨ ਦੀ ਲਗਪਗ ਇਕ ਸਾਲ ਪਹਿਲਾਂ ਤਰੱਕੀ ਹੋਈ ਸੀ। ਵਿਜੀਲੈਂਸ ਅਧਿਕਾਰੀ ਨਿਰੰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਸ਼ਵਤ ਲੈਣ ਦੇ ਇਸ ਮਾਮਲੇ ਦੀ ਗੁਪਤ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਫੜ ਲਿਆ ਹੈ।
Home / ਪੰਜਾਬ / ਲਾਲਚ ਖਾਤਰ ਆਪਣੇ ਹੀ ਪਰਿਵਾਰ ਦੇ 7 ਮੈਂਬਰਾਂ ਨੂੰ ਫਾਜ਼ਿਲਕਾ ਨੇੜੇ ਨਹਿਰ ‘ਚ ਸੁੱਟ ਕੇ ਮਾਰਨ ਵਾਲਾ ਮੁਲਜ਼ਮ ਗ੍ਰਿਫਤਾਰ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …