-5.1 C
Toronto
Wednesday, December 31, 2025
spot_img
Homeਪੰਜਾਬਪਤਨੀ, ਧੀ-ਪੁੱਤ ਤੇ ਸੱਸ-ਸਹੁਰਾ ਪੈਟਰੋਲ ਨਾਲ ਜ਼ਿੰਦਾ ਸਾੜੇ

ਪਤਨੀ, ਧੀ-ਪੁੱਤ ਤੇ ਸੱਸ-ਸਹੁਰਾ ਪੈਟਰੋਲ ਨਾਲ ਜ਼ਿੰਦਾ ਸਾੜੇ

ਸਿੱਧਵਾਂ ਬੇਟ ਨੇੜਲੇ ਪਿੰਡ ਬੀਟਲਾਂ ‘ਚ ਦਿਲ ਕੰਬਾਊ ਘਟਨਾ
ਜਗਰਾਉਂ : ਜਗਰਾਉਂ-ਜਲੰਧਰ ਮਾਰਗ ‘ਤੇ ਕਸਬਾ ਸਿੱਧਵਾਂ ਬੇਟ ਨੇੜਲੇ ਪਿੰਡ ਬੀਟਲਾਂ ‘ਚ ਪੇਕੇ ਘਰ ਆਈ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਇਕ ਵਿਅਕਤੀ ਨੇ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ। ਮਰਨ ਵਾਲਿਆਂ ‘ਚ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, 7 ਸਾਲਾ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਗੁਰਮੋਹਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਸ਼ਾਮਲ ਹਨ। ਮੁਲਜ਼ਮ ਨੇ ਇਨ੍ਹਾਂ ਸਾਰਿਆਂ ‘ਤੇ ਪੈਟਰੋਲ ਛਿੜਕ ਕੇ ਅਤੇ ਇਨ੍ਹਾਂ ਨੂੰ ਕਮਰੇ ‘ਚ ਬੰਦ ਕਰਕੇ ਅੱਗ ਲਗਾ ਦਿੱਤੀ। ਮੁਲਜ਼ਮ ਨੇ ਵੀ ਇਕ ਦਿਨ ਬਾਅਦ ਖੁਦਕੁਸ਼ੀ ਕਰ ਲਈ ਸੀ।। ਇਹ ਵੀ ਪਤਾ ਲੱਗਾ ਹੈ ਕਿ ਮਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਝੁਲਸੇ ਹੋਏ ਪਰਿਵਾਰ ਦੇ ਇਕ ਜੀਅ ਨੇ ਘਟਨਾ ਬਿਆਨ ਕੀਤੀ ਹੈ। ਪਿੰਡ ਬੀਟਲਾਂ ਦੀ ਪਰਮਜੀਤ ਕੌਰ ਦਾ ਵਿਆਹ ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਨਾਲ ਹੋਇਆ ਸੀ। ਪਰ ਇਨ੍ਹਾਂ ਦੇ ਘਰ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਆ ਗਈ ਸੀ। ਬੀਤੀ ਰਾਤ ਉਸਦਾ ਪਤੀ ਕਾਲੀ ਸਿੰਘ ਆਇਆ। ਪਿੰਡ ਵਾਸੀਆਂ ਮੁਤਾਬਕ ਉਸ ਕੋਲ ਕੈਨੀ ‘ਚ ਪੈਟਰੋਲ ਸੀ, ਜੋ ਉਸ ਨੇ ਘਰ ਦੇ ਜੀਆਂ ‘ਤੇ ਛਿੜਕ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਸੀ।

 

RELATED ARTICLES
POPULAR POSTS