ਕਾਂਗਰਸੀ ਵਿਧਾਇਕ ਬਾਜਵਾ ਨੇ ਤਿੰਨ ਮੰਤਰੀਆਂ ‘ਤੇ ਲਗਾਏ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਗਾਉਣ ‘ਤੇ ਪੰਜਾਬ ਵਿਚ ਸਿਆਸੀ ਬਵਾਲ ਮਚ ਗਿਆ ਹੈ। ਅਹਿਮ ਗੱਲ ਇਹ ਹੈ ਕਿ ਵਿਰੋਧੀ ਤਾਂ ਆਰੋਪ ਲਗਾ ਹੀ ਰਹੇ ਹਨ, ਹੁਣ ਕਾਂਗਰਸ ਵਿਚ ਵੀ ਖਾਨਾਜੰਗੀ ਸ਼ੁਰੂ ਹੋ ਗਈ ਹੈ। ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਮਾਝਾ ਦੇ ਤਿੰਨ ਮੰਤਰੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਵਿਚ ਡਿਪਟੀ ਸੀਐਮ ਰੰਧਾਵਾ ਦੇ ਨਾਲ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁੱਖ ਸਰਕਾਰੀਆ ਨੂੰ ਵੀ ਉਨ੍ਹਾਂ ਨੇ ਘੇਰਿਆ ਹੈ। ਇਸ ਨਾਲ ਹੁਣ ਮਾਝੇ ਦੀ ਕਾਂਗਰਸ ਵਿਚ ਹੜਕੰਪ ਮਚ ਗਿਆ ਹੈ। ਵਿਧਾਇਕ ਬਾਜਵਾ ਨੇ ਕਿਹਾ ਕਿ ਜਦ ਕੈਪਟਨ ਅਮਰਿੰਦਰ ਨੇ ਮੇਰੇ ਬੇਟੇ ਅਰਜੁਨ ਪ੍ਰਤਾਪ ਬਾਜਵਾ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਸੀ ਤਾਂ ਰੰਧਾਵਾ ਨੇ ਵੱਡੇ ਸਵਾਲ ਉਠਾਏ ਸਨ। ਬਾਜਵਾ ਨੇ ਕਿਹਾ ਕਿ ਹੁਣ ਮੈਂ ਰੰਧਾਵਾ ਨੂੰ ਪੁੱਛਣਾ ਚਾਹੁੰਦਾ ਹੈ ਕਿ ਉਹ ਪੰਜਾਬ ਦੇ ਗ੍ਰਹਿ ਮੰਤਰੀ ਹਨ ਜਾਂ ਆਪਣੇ ਘਰ ਦੇ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …