Breaking News
Home / ਪੰਜਾਬ / ਪੰਜਾਬ ‘ਚ ਰੇਤਾ ਵੀ ਹੋਇਆ ਸਸਤਾ

ਪੰਜਾਬ ‘ਚ ਰੇਤਾ ਵੀ ਹੋਇਆ ਸਸਤਾ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਵਿਚ ਹੁਣ ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਮਿਲਿਆ ਕਰੇਗਾ। ਜਿਸ ਨਾਲ ਹੁਣ ਰੇਤਾ ਦੀ ਇਕ ਟਰਾਲੀ ਦੀ ਕੀਮਤ 800 ਰੁਪਏ ਹੋ ਜਾਵੇਗੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਰੇਤਾ 25-30 ਰੁਪਏ ਪ੍ਰਤੀ ਫੁੱਟ ਵਿਕ ਰਿਹਾ ਸੀ।
ਇਸੇ ਤਰ੍ਹਾਂ ਇੱਟਾਂ ਦੇ ਭੱਠਿਆਂ ਨੂੰ ਮਾਈਨਿੰਗ ਪਾਲਿਸੀ ‘ਚੋਂ ਬਾਹਰ ਰੱਖਿਆ ਜਾਵੇਗਾ। ਹੁਣ ਮਾਲਕ ਸਿੱਧੇ ਕਿਸਾਨਾਂ ਨਾਲ ਮਿੱਟੀ ਦਾ ਰੇਟ ਤੈਅ ਕਰ ਸਕਣਗੇ। ਸੂਬੇ ਦੇ 36 ਹਜ਼ਾਰ ਠੇਕਾ ਅਧਾਰਿਤ ਕਾਮਿਆਂ ਨੂੰ ਪੱਕੇ ਕਰਨ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਸੂਬੇ ਦੇ ਰਿਟਾਇਰ ਹੋ ਚੁੱਕੇ ਮੁਲਾਜ਼ਮ ਹੁਣ ਦੁਬਾਰਾ ਨਿਯੁਕਤ ਨਹੀਂ ਹੋ ਸਕਣਗੇ।

 

Check Also

ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਇਲਾਜ ਦੌਰਾਨ ਮੌਤ 

ਯੂਪੀ ਦੇ ਫ਼ਿਰੋਜ਼ਾਬਾਦ ਨਾਲ ਸਬੰਧਤ ਮਰੀਜ਼ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਕੀਤਾ ਗਿਆ ਸੀ ਤਬਦੀਲ ਚੰਡੀਗੜ੍ਹ/ਬਿਊਰੋ …