6.3 C
Toronto
Sunday, November 2, 2025
spot_img
Homeਪੰਜਾਬਦੁਬਈ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ...

ਦੁਬਈ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ

ਪਟਿਆਲਾ : ਦੁਬਈ ‘ਚ ਪਾਕਿ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰ ઠਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ ਹੋ ਗਏ ਹਨ।  ਦੁਬਈ ਦੀ ਅਦਾਲਤ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਦਾਇਰ ‘ਮੁਆਫ਼ੀਨਾਮੇ’ ਸਬੰਧੀ ਸੁਣਵਾਈ 22 ਮਾਰਚ ਨੂੰ ਹੋਣੀ ਹੈ। ਸਮਝੌਤੇ ਤਹਿਤ ਵਾਰਸਾਂ ਨੂੰ ਦੇਣ ਲਈ 60 ਲੱਖ ਰੁਪਏ ਅਦਾਲਤ ਵਿਚ ਸੌਂਪੇ ਜਾਣਗੇ। ਕਤਲ ਦੀ ਇਹ ਘਟਨਾ 5 ਜੁਲਾਈ, 2015 ਨੂੰ ਵਾਪਰੀ ਸੀ, ਜਿਸ ਵਿੱਚ ਦਸ ਪੰਜਾਬੀਆਂ ਨੂੰ ਅਦਾਲਤ ਨੇ ઠ26 ਅਕਤੂਬਰ, 2016 ਨੂੰ ਮੌਤ ਦੀ ਸਜ਼ਾ ਸੁਣਾਈ, ਜਿਨ੍ਹਾਂ ‘ਚ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਸਤਮਿੰਦਰ ਸਿੰਘ ਬਰਨਾਲਾ, ਚਮਕੌਰ ਸਿੰਘ ਮਲੇਰਕੋਟਲਾ, ਚੰਦਰ ਸ਼ੇਖਰ ਨਵਾਂ ਸ਼ਹਿਰ, ਬਲਵਿੰਦਰ ਕੁਮਾਰ, ਕੁਲਵਿੰਦਰ ਸਿੰਘ ਤੇ ਧਰਮਵੀਰ ਸਿੰਘ (ਤਿੰਨੋਂ ਵਾਸੀ ਲੁਧਿਆਣਾ), ਤਰਸੇਮ ਸਿੰਘ ਅੰਮ੍ਰਿਤਸਰ, ਹਰਜਿੰਦਰ ਸਿੰਘ ਮੁਹਾਲੀ ਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ। ਵਕੀਲਾਂ ਵਲੋਂ 28 ਦਸੰਬਰ, 2016 ਨੂੰ ‘ਬਲੱਡ ਮਨੀ’ ਤਹਿਤ ‘ਮੁਆਫ਼ੀਨਾਮੇ’ ਲਈ ਦਾਇਰ ਅਰਜ਼ੀ ਪ੍ਰਵਾਨ ਹੋਣ ‘ਤੇ ਹੀ ਅਜਿਹੇ ਯਤਨ ਸ਼ੁਰੂ ਹੋਏ ਸਨ। ਕੇਸ ਦੀ ਪੈਰਵੀ ਕਰ ਰਹੇ ਦੁਬਈ ਦੇ ਕਾਰੋਬਾਰੀ ਤੇ ਪਟਿਆਲਾ ਵਾਸੀ ਸਮਾਜ ਸੇਵੀ ਐਸਪੀਐਸ ਓਬਰਾਏ ਨੇ ਦੱਸਿਆ ਕਿ ‘ਬਲੱਡ ਮਨੀ’ ਵਜੋਂ 60 ਲੱਖ ਪਾਕਿਸਤਾਨੀ ਰੁਪਏ ਦੀ ਅਦਾਇਗੀ ਤਹਿਤ ‘ਮੁਆਫ਼ੀਨਾਮਾ’ 27 ਫਰਵਰੀ ਨੂੰ ਦਾਇਰ ਕਰ ਦਿੱਤਾ ਗਿਆ ਸੀ। ਇਸ ਨਾਲ ਇਨ੍ਹਾਂ ઠਪੰਜਾਬੀ ਨੌਜਵਾਨਾਂ ਦੀ ਜਾਨ ਬਚਣੀ ਯਕੀਨੀ ਹੋ ਗਈ ਹੈ।

RELATED ARTICLES
POPULAR POSTS