16.2 C
Toronto
Saturday, September 13, 2025
spot_img
Homeਪੰਜਾਬਅੰਮ੍ਰਿਤਸਰ 'ਚ ਸਿੱਧੂ ਤੇ ਇਮਰਾਨ ਦੇ ਹੋਰਡਿੰਗ ਲਗਾਏ

ਅੰਮ੍ਰਿਤਸਰ ‘ਚ ਸਿੱਧੂ ਤੇ ਇਮਰਾਨ ਦੇ ਹੋਰਡਿੰਗ ਲਗਾਏ

ਭਾਜਪਾ ਨੇ ਨਵਜੋਤ ਸਿੱਧੂ ‘ਤੇ ਆਈ.ਐਸ.ਆਈ. ਦਾ ਏਜੰਟ ਹੋਣ ਦੇ ਲਗਾਏ ਆਰੋਪ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੱਧੂ ਪੱਖੀ ਕਾਂਗਰਸੀ ਵਰਕਰਾਂ ਨੇ ਕਰਤਾਰਪੁਰ ਕੌਰੀਡੋਰ ਲਈ ਸਿੱਧੂ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਲੀ ਹੀਰੋ ਦੱਸਿਆ। ਅੰਮ੍ਰਿਤਸਰ ਨਗਰ ਨਿਗਮ ਦੇ ਕੌਂਸਲਰ ਹਰਪਾਲ ਸਿੰਘ ਵੇਰਕਾ ਦੇ ਨਾਮ ਹੇਠ ਲੱਗੇ ਹੋਰਡਿੰਗ ‘ਤੇ ਸਿੱਧੂ ਅਤੇ ਇਮਰਾਨ ਨੂੰ ਇਕੱਠਿਆਂ ਦਿਖਾਇਆ ਗਿਆ। ਇਸਦੇ ਚੱਲਦਿਆਂ ਪੰਜਾਬ ਭਾਜਪਾ ਦੇ ਬੁਲਾਰੇ ਰਾਜੇਸ਼ ਹਨੀ ਨੇ ਕਿਹਾ ਕਿ ਇਨ੍ਹਾਂ ਹੋਰਡਿੰਗਾਂ ਤੋਂ ਸਾਬਤ ਹੋ ਗਿਆ ਹੈ ਕਿ ਸਿੱਧੂ ਭਾਰਤ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਏਜੰਟ ਹੈ। ਧਿਆਨ ਰਹੇ ਕਿ ਸਿੱਧੂ ਅਤੇ ਇਮਰਾਨ ਦੇ ਫੋਟੋਆਂ ਵਾਲੇ ਲੱਗੇ ਹੋਰਡਿੰਗਾਂ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਤਰਵਾ ਵੀ ਦਿੱਤਾ। ਪਾਕਿਸਤਾਨ ਵਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾਣਾ ਹੈ ਅਤੇ ਉਨ੍ਹਾਂ ਵਲੋਂ ਨਵਜੋਤ ਸਿੱਧੂ ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

RELATED ARTICLES
POPULAR POSTS