ਕੈਪਟਨ ਦੇ ਸਵਿਸ ਖਾਤਿਆਂ ਅਤੇ ਬਿਕਰਮ ਮਜੀਠੀਆ ਦੇ ਨਸ਼ੇ ਦੇ ਕਾਰੋਬਾਰ ਖਿਲਾਫ ਕੱਢੀ ਭੜਾਸ
ਅੰਮ੍ਰਿਤਸਰ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਵੱਲੋਂ ਅੱਜ ਅੰਮ੍ਰਿਤਸਰ ਦੇ ਦੱਖਣੀ ਵਿਧਾਨ ਸਭਾ ਖੇਤਰ ਵਿੱਚ ਰੈਲੀ ਕੀਤੀ ਗਈ। ਰੈਲੀ ਦੌਰਾਨ ਮਹਿਲਾ ਕਾਂਗਰਸੀ ਵਰਕਰਾਂ ਨੇ ਕੇਜਰੀਵਾਲ ਦਾ ਵਿਰੋਧ ਕੀਤਾ। ਪਰ ਵਿਰੋਧ ਕਰ ਰਹੀਆਂ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਉਥੋਂ ਭਜਾ ਦਿੱਤਾ। ਕੇਜਰੀਵਾਲ ਨੇ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਜਿੱਥੇ ਕੁਝ ਕੁ ਆਮ ਆਦਮੀ ਖੁਸ਼ ਸਨ, ਹੁਣ ਉਹ ਵੀ ਬਹੁਤ ਦੁਖੀ ਹਨ। ਮੋਦੀ ਨੇ ਇਹ ਫੈਸਲਾ ਕਾਲੇ ਧਨ ਦੇ ਨਾਮ ‘ਤੇ ਕੀਤਾ ਸੀ ਪਰ ਕਾਲੇ ਧਨ ਵਾਲੇ ਲੋਕਾਂ ਦੀ ਥਾਂ ਆਮ ਨਾਗਰਿਕ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ ਬੈਂਕ ਖਾਤੇ ਸਵਿੱਸ ਬੈਂਕ ਵਿੱਚ ਹੋਣ ਬਾਰੇ ਗੱਲ ਫਿਰ ਦੁਹਰਾਈ। ਉਨ੍ਹਾਂ ਨੇ ਬਿਕਰਮ ਮਜੀਠੀਆ ‘ਤੇ ਨਸ਼ੇ ਦੇ ਕਾਰੋਬਾਰ ਸਬੰਧੀ ਦੋਸ਼ ਲਗਾ ਕੇ ਜੰਮ ਕੇ ਭੜਾਸ ਕੱਢੀ। ਜਦੋਂ ਅਰਵਿੰਦ ਕੇਜਰੀਵਾਲ ਨੂੰ ਸਿੱਧੂ ਜੋੜੇ ਬਾਰੇ ਪੁੱਛਿਆ ਗਿਆ ਤਾਂ ਉਹ ਸਵਾਲ ਦਾ ਜਵਾਬ ਦੇਣ ਤੋਂ ਗੁਰੇਜ਼ ਕਰਦੇ ਰਹੇ। ਕੇਜਰੀਵਾਲ ਪਿਛਲੇ ਦਿਨੀਂ ਬੈਂਕ ਵਿੱਚੋਂ ਪੈਸੇ ਨਾ ਮਿਲਣ ਕਰਕੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਰਵਿੰਦਰ ਸਿੰਘ ਦੇ ਘਰ ਵੀ ਗਏ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …