-3.7 C
Toronto
Monday, January 5, 2026
spot_img
HomeਕੈਨੇਡਾFrontਗੁਰਦਾਸ ਮਾਨ ਦਾ ਨਵਾਂ ਧਾਰਮਿਕ ਗੀਤ ‘ਦੂਰ ਨਿਮਾਣਿਆਂ ਦਾ ਮਾਨ’ ਜਲਦ ਹੋਵੇਗਾ...

ਗੁਰਦਾਸ ਮਾਨ ਦਾ ਨਵਾਂ ਧਾਰਮਿਕ ਗੀਤ ‘ਦੂਰ ਨਿਮਾਣਿਆਂ ਦਾ ਮਾਨ’ ਜਲਦ ਹੋਵੇਗਾ ਰਿਲੀਜ਼

ਆਸਟਰੇਲੀਆ ਦੇ ਕੈਨਬਰਾ ’ਚ ਸ਼ੋਅ ਦੌਰਾਨ ਸਰੋਤਿਆਂ ਨੂੰ ਸੁਣਾਇਆ ਨਵਾਂ ਗੀਤ
ਚੰਡੀਗੜ੍ਹ/ਬਿਊਰੋ ਨਿਊਜ਼ : ਬਾਲੀਵੁੱਡ ਦੀਆਂ ਫ਼ਿਲਮਾਂ ’ਚ ਹਿੱਟ ਗੀਤ ਗਾ ਚੁੱਕੇ ਅਤੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਜਲਦੀ ਹੀ ਆਪਣਾ ਨਵਾਂ ਧਾਰਮਿਕ ਗੀਤ ‘ਦੂਰ ਨਿਮਾਣਿਆ ਦਾ ਮਾਨ’ ਰਿਲੀਜ਼ ਕਰਨਗੇ। ਉਨ੍ਹਾਂ ਆਪਣਾ ਇਹ ਧਾਰਮਿਕ ਗੀਤ ਆਸਟਰੇਲੀਆ ਦੇ ਕੈਨਬਰਾ ’ਚ ਇਕ ਸਟੇਜ਼ ਸ਼ੋਅ ਦੌਰਾਨ ਸਰੋਤਿਆਂ ਨੂੰ ਸੁਣਾਇਆ। ਜਦਕਿ ਇਸ ਗੀਤ ਦਾ ਵੀਡੀਓ  ਹਾਲੇ ਤੱਕ ਸ਼ੂਟ ਨਹੀਂ ਕੀਤਾ ਗਿਆ। ਗੁਰਦਾਸ ਮਾਨ ਫਿਲਹਾਲ ਵਿਦੇਸ਼ ’ਚ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਭਾਰਤ ਪਰਤਦਿਆਂ ਹੀ ਆਪਣੇ ਧਾਰਮਿਕ ਗੀਤ ਨੂੰ ਵੀਡੀਓ ਸਮੇਤ ਆਪਣੇ ਫੈਨਜ਼ ਲਈ ਰਿਲੀਜ਼ ਕਰਨਗੇ। ਗੁਰਦਾਸ ਮਾਨ ਨੇ ਸਟੇਜ਼ ਸ਼ੋਅ ਦੌਰਾਨ ਜਦੋਂ ਕੈਨਬਰਾ ’ਚ ਇਹ ਗੀਤ ਗਾਇਆ ਤਾਂ ਉਹ ਇਸ ਦੌਰਾਨ ਭਾਵੁਕ ਹੋ ਕੇ ਗਏ ਅਤੇ ਸਰੋਤਿਆਂ ਨੇ ਉਨ੍ਹਾਂ ਗੀਤ ਨੂੰ ਧਿਆਨ ਲਗਾ ਕੇ ਸੁਣਿਆ। ਗੀਤ ਦੇ ਖਤਮ ਹੁੰਦਿਆਂ ਹੀ ਸਰੋਤਿਆਂ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਗੁਰਦਾਸ ਮਾਨ ਦੇ ਇਸ ਗੀਤ ਦਾ ਸਵਾਗਤ ਕੀਤਾ। ਗੁਰਦਾਸ ਮਾਨ ਦੇ ਫੈਨਜ਼ ਨੂੰ ਫਿਲਹਾਲ ਉਨ੍ਹਾਂ ਦੇ ਇਸ ਨਵੇਂ ਗੀਤ ਦਾ ਇੰਤਜ਼ਾਰ ਹੈ। ਇਸ ਗੀਤ ਦੇ ਬੋਲ ਹਨ ‘ਗੁਰੂਆਂ ਦੇ ਗੁਰੂ ਗੰ੍ਰਥ ਸਾਹਿਬ ਨੂੰ ਸਜਾ ਕੇ ਤੁਸੀਂ, ਖਾਲਸੇ ਨੂੰ ਦਿੱਤੀ ਇਕ ਵੱਖਰੀ ਪਹਿਚਾਣ… ਪੰਜ ਹੀ ਪਿਆਰੇ ਤੇਰੇ-ਪੰਜ ਹੀ ਕਕਾਰ ਨੇ, ਪੰਜ ਤਖਤਾਂ ਦਾ ਕਿ ਫਰਮਾਨ-ਬੋਲੇ ਸੋ ਨਿਹਾਲ ਹੋਵੇ- ਸਤ ਸ੍ਰੀ ਅਕਾਲ ਗੂੰਜੇ’। ਸਟੇਜ ਸ਼ੋਅ ਤੋਂ ਬਾਅਦ ਇਹ ਗੀਤ ਤੇਜੀ ਨਾਲ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਦਿੱਤਾ ਜਾ ਰਿਹਾ ਹੈ।
RELATED ARTICLES
POPULAR POSTS