10.4 C
Toronto
Saturday, November 8, 2025
spot_img
Homeਪੰਜਾਬਰੋਪੜ ਦੇ ਸਾਬਕਾ ਥਾਣਾ ਮੁਖੀ ਹਰਜਿੰਦਰਪਾਲ ਨੂੰ ਉਮਰ ਕੈਦ ਦੀ ਸਜ਼ਾ

ਰੋਪੜ ਦੇ ਸਾਬਕਾ ਥਾਣਾ ਮੁਖੀ ਹਰਜਿੰਦਰਪਾਲ ਨੂੰ ਉਮਰ ਕੈਦ ਦੀ ਸਜ਼ਾ

ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ‘ਚ 5 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਸੇਵਾ-ਮੁਕਤ ਅਧਿਕਾਰੀ ਹਰਜਿੰਦਰਪਾਲ ਸਿੰਘ ਨੂੰ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ઠਇੱਕ ਝੂਠੇ ਪੁਲਿਸ ਮੁਕਾਬਲੇ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਰਜਿੰਦਰਪਾਲ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਇਹ ਮਾਮਲਾ ਸਾਲ 1992 ਦਾ ਹੈ। ਰੋਪੜ ਦੇ ਥਾਣਾ ਸਦਰ ਦੇ ਉਦੋਂ ਦੇ ਐੱਸ.ਐੱਚ.ਓ. ਹਰਜਿੰਦਰਪਾਲ ਸਿੰਘ ਤੋਂ ਇਲਾਵਾ ਅਦਾਲਤ ਨੇ ਡੀ.ਐੱਸ.ਪੀ. ਅਵਤਾਰ ਸਿੰਘ ਤੇ ਬਚਨ ਦਾਸ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ।ઠਐੱਸ.ਐੱਚ.ਓ. ਤੋਂ ਇਲਾਵਾ ਦੋਵਾਂ ‘ਤੇ ਫਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ ਸਨ ਤੇ ਉਨ੍ਹਾਂ ਨੂੰ ਦੋ-ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਅਦਾਲਤ ਨੇ ਉਨ੍ਹਾਂ ਪ੍ਰਤੀ ਕੁਝ ਨਰਮ ਰਵੱਈਆ ਅਖ਼ਤਿਆਰ ਕਰਦਿਆਂ ਉਨ੍ਹਾਂ ਨੂੰ ਇੱਕ ਸਾਲ ਦੀ ਪ੍ਰੋਬੇਸ਼ਨ ਉੱਤੇ ਰਿਹਾਅ ਵੀ ਕਰ ਦਿੱਤਾ ਹੈ। ਉਕਤ ਤਿੰਨੋਂ ਪੁਲਿਸ ਅਧਿਕਾਰੀ ਰੋਪੜ ਦੇ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਵਿਖਾਉਣ ਦੇ ਦੋਸ਼ੀ ਸਿੱਧ ਹੋਏ ਹਨ।

RELATED ARTICLES
POPULAR POSTS