22.8 C
Toronto
Wednesday, September 9, 2026
spot_img
Homeਪੰਜਾਬਨਵਜੋਤ ਸਿੱਧੂ ਤੇ ਬਰਿੰਦਰ ਢਿੱਲੋਂ ’ਚ ਤਿੱਖੀ ਬਹਿਸ

ਨਵਜੋਤ ਸਿੱਧੂ ਤੇ ਬਰਿੰਦਰ ਢਿੱਲੋਂ ’ਚ ਤਿੱਖੀ ਬਹਿਸ

ਨਵਜੋਤ ਸਿੱਧੂ ਤੇ ਬਰਿੰਦਰ ਢਿੱਲੋਂ ’ਚ ਤਿੱਖੀ ਬਹਿਸਮਹਿੰਗਾਈ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਆਪਸ ਵਿਚ ਉਲਝੇ ਕਾਂਗਰਸੀ ਆਗੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿਚ ਚੱਲ ਰਹੀ ਸਿਆਸੀ ਲੜਾਈ ਹੁਣ ਸੜਕ ਤੱਕ ਆ ਗਈ ਹੈ। ਅੱਜ ਵੀਰਵਾਰ ਨੂੰ ਮਹਿੰਗਾਈ ਦੇ ਖਿਲਾਫ ਪੰਜਾਬ ਕਾਂਗਰਸ ਦਾ ਚੰਡੀਗੜ੍ਹ ਵਿਚ ਵਿਰੋਧ ਪ੍ਰਦਰਸ਼ਨ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਯੂੁਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਪਸ ਵਿਚ ਹੀ ਉਲਝ ਗਏ। ਦੋਵਾਂ ਵਿਚਕਾਰ ਇਹ ਝਗੜਾ ਸਿੱਧੂ ਵਲੋਂ ਖੁਦ ਨੂੰ ਇਮਾਨਦਾਰ ਅਤੇ ਕੁਝ ਕਾਂਗਰਸੀਆਂ ਨੂੰ ਭਿ੍ਰਸ਼ਟ ਦੱਸਣ ਤੋਂ ਬਾਅਦ ਸ਼ੁਰੂ ਹੋਇਆ। ਸਿੱਧੂ ਨੇ ਇਸ ਮੌਕੇ ਕਿਹਾ ਕਿ ਮੈਂ ਇਮਾਨਦਾਰ ਹਾਂ, ਪਰ ਕੁਝ ਲੋਕ ਬੇਈਮਾਨ ਹਨ, ਪਰ ਉਹ ਲੁੱਟ ਕਰਨ ਵਾਲਿਆਂ ਦਾ ਨਾਮ ਨਹੀਂ ਲੈਣਗੇ। ਜਿਸ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਵਲੋਂ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ ਤੁਸੀਂ ਦੱਸੋ ਬੇਈਮਾਨ ਕੌਣ ਹੈ? ਇਸ ਤੋਂ ਬਾਅਦ ਸਿੱਧੂ ਅਤੇ ਢਿੱਲੋਂ ਵਿਚਾਲੇ ਬਹਿਸ ਇਥੋਂ ਤੱਕ ਵਧ ਗਈ ਕਿ ਦੋਵਾਂ ਦੇ ਸਮਰਥਕਾਂ ਨੇ ਇਕ ਦੂਜੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਦੂਜੇ ਕਾਂਗਰਸੀ ਆਗੂ ਉਥੋਂ ਖਿਸਕਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਕਾਂਗਰਸ ਦਾ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਵੀ ਸਮਾਪਤ ਹੋ ਗਿਆ।

RELATED ARTICLES
POPULAR POSTS