ਰਾਬੀਆ ਨੇ ਅੰਮਿ੍ਰਤਸਰ ਪੂਰਬੀ ਹਲਕੇ ਦੀ ਸੰਭਾਲੀ ਕਮਾਨ
ਅੰਮਿ੍ਰਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਹੁਣ ਸਿਆਸਤ ਵਿਚ ਆ ਰਹੀ ਹੈ। ਇਸੇ ਦੌਰਾਨ ਰਾਬੀਆ ਸਿੱਧੂ ਨੇ ਅੰਮਿ੍ਰਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ’ਚ ਕਮਾਨ ਵੀ ਸੰਭਾਲ ਲਈ ਹੈ। ਸੜਕ ਨਿਰਮਾਣ ਦੇ ਕਾਰਜ ਦਾ ਉਦਘਾਟਨ ਕਰਦੇ ਹੋਏ ਰਾਬੀਆ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਏਜੰਡੇ ਨੂੰ ਪਰਵਾਨ ਚੜ੍ਹਾਉਣ ਲਈ ਮੈਦਾਨ ’ਚ ਨਿੱਤਰੀ ਹੈ। ਰਾਬੀਆ ਨੇ ਕਿਹਾ ਕਿ ਸਿਆਸਤ ’ਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ, ਪਰ ਆਪਣੇ ਪਿਤਾ ਦੇ ਵਿਕਾਸ ਦੇ ਏਜੰਡੇ ਨੂੰ ਉਹ ਜ਼ਰੂਰ ਸਿਰੇ ਚੜ੍ਹਾਉਣਗੇ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣੌਤੀ ਦਿੱਤੀ ਸੀ ਕਿ ਸਿੱਧੂ ਜਿੱਥੋਂ ਵੀ ਚੋਣ ਲੜਨਗੇ, ਉਸ ਨੂੰ ਜਿੱਤਣ ਨਹੀਂ ਦਿੱਤਾ ਜਾਵੇਗਾ। ਧਿਆਨ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਾਬੀਆ ਦੇ ਸਿਆਸਤ ’ਚ ਆਉਣ ਨਾਲ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ। ਰਾਬੀਆ ਸਿੱਧੂ ਨੇ ਆਪਣੇ ਅੰਮਿ੍ਰਤਸਰ ਸਥਿਤ ਘਰ ਦੀ ਛੱਤ ’ਤੇ ਕੁਝ ਸਮਾਂ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ ਕਾਲਾ ਝੰਡਾ ਵੀ ਲਗਾਇਆ ਸੀ।
Check Also
‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ
ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …