20 C
Toronto
Saturday, September 5, 2026
spot_img
HomeਕੈਨੇਡਾFrontਪਾਕਿਸਤਾਨ ਦੇ ਕੋਇਟਾ ’ਚ ਬੰਬ ਧਮਾਕਾ-10 ਮੌਤਾਂ

ਪਾਕਿਸਤਾਨ ਦੇ ਕੋਇਟਾ ’ਚ ਬੰਬ ਧਮਾਕਾ-10 ਮੌਤਾਂ

ਪਾਕਿਸਤਾਨ ਦੇ ਕੋਇਟਾ ’ਚ ਬੰਬ ਧਮਾਕਾ-10 ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਕੋਇਟਾ ਸ਼ਹਿਰ ਵਿਚ ਅੱਜ ਦੁਪਹਿਰੇ ਭੀੜ ਭੜੱਕੇ ਵਾਲੀ ਸੜਕ ’ਤੇ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੈਰਾਮਿਲਟਰੀ ਫੋਰਸ ਹੈਡਕੁਆਰਟਰ ਨੇੜੇ ਵਿਸਫੋਟ ਨਾਲ ਭਰੀ ਇਕ ਗੱਡੀ ਵਿਚ ਇਹ ਧਮਾਕਾ ਹੋਇਆ। ਦੱਸਿਆ ਗਿਆ ਕਿ ਧਮਾਕਾ ਏਨਾ ਜ਼ੋਰਦਾਰ ਸੀ ਕਿ ਨੇੜਲੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਦੀਵਾਰਾਂ ਵਿਚ ਵੀ ਤਰੇੜਾਂ ਆ ਗਈਆਂ। ਇਸਦੇ ਚੱਲਦਿਆਂ ਸਿਹਤ ਵਿਭਾਗ ਵਲੋਂ ਸ਼ਹਿਰ ਭਰ ਦੇ ਹਸਪਤਾਲਾਂ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

RELATED ARTICLES
POPULAR POSTS