Breaking News
Home / ਦੁਨੀਆ / ਪਾਕਿਸਤਾਨ ‘ਚ ਵੱਡੇ ਪਰਦੇ ‘ਤੇ ਅਦਾਕਾਰੀ ਦੇ ਜਲਵੇ ਦਿਖਾਵੇਗਾ ਪਗੜੀਧਾਰੀ ਸਿੱਖ ਨੌਜਵਾਨ ਤਰਨਜੀਤ ਸਿੰਘ

ਪਾਕਿਸਤਾਨ ‘ਚ ਵੱਡੇ ਪਰਦੇ ‘ਤੇ ਅਦਾਕਾਰੀ ਦੇ ਜਲਵੇ ਦਿਖਾਵੇਗਾ ਪਗੜੀਧਾਰੀ ਸਿੱਖ ਨੌਜਵਾਨ ਤਰਨਜੀਤ ਸਿੰਘ

ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪਗੜੀਧਾਰੀ ਸਿੱਖ ਨੌਜਵਾਨ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏਗਾ। ਲਾਹੌਰ ਦੇ ਤਰਨਜੀਤ ਸਿੰਘ ਨੂੰ ਵੱਡੇ ਬਜਟ ਦੀ ਬਣਨ ਜਾ ਰਹੀ ਪਾਕਿਸਤਾਨੀ ਫਿਲਮ ‘ਏ ਦਿਲ ਮੇਰੇ ਚਲ ਰੇ’ ਵਿਚ ਸਹਿ-ਅਭਿਨੇਤਾ ਦੇ ਤੌਰ ‘ਤੇ ਲਿਆ ਗਿਆ ਹੈ। ਉਮਰ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਜ਼ਮਾਲ ਸ਼ਾਹ ਹਨ। ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸੱਤ ਸਾਲ ਤੋਂ ਵੱਖ-ਵੱਖ ਪਾਕਿ ਟੀ.ਵੀ. ਚੈਨਲਾਂ ਲਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ ਆ ਰਿਹਾ ਹੈ ਤੇ ਉਹ ਹੁਣ ਤੱਕ 200 ਤੋਂ ਵਧੇਰੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ।
ਵਿਸ਼ੇਸ਼ ਤੌਰ ‘ਤੇ ਪਾਕਿ ਟੀ.ਵੀ. ਦੇ ਨੌਜਵਾਨ ਲੜਕੇ-ਲੜਕੀਆਂ ਦਾ ਪਸੰਦੀਦਾ ਐਂਕਰ ਬਣ ਚੁਕੇ ਤਰਨਜੀਤ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ ‘ਏ ਦਿਲ ਮੇਰੇ ਚਲ ਰੇ’ ਬਾਰੇ ਦੱਸਿਆ ਕਿ ਫਿਲਮ ਦੀ ਵਧੇਰੇ ਸ਼ੂਟਿੰਗ ਲਾਹੌਰ, ਇਸਲਾਮਾਬਾਦ ਤੇ ਕਰਾਚੀ ਵਿਚ ਕੀਤੀ ਗਈ ਹੈ ਅਤੇ ਦਰਸ਼ਕ ਇਹ ਫਿਲਮ ਇਸ ਸਾਲ ਦੇ ਅਖੀਰ ਤੱਕ ਪਾਕਿਸਤਾਨ ਦੇ ਸਿਨੇਮਾ-ਘਰਾਂ ਵਿਚ ਵੇਖ ਸਕਣਗੇ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …