ਰਾਹੁਲ ਗਾਂਧੀ ਦੇ ਬਿਆਨ ਨੂੂੰ ਲੈ ਕੇ ਵਿਧਾਨ ਸਭਾ ਵਿਚ ਵੀ ਹੰਗਾਮਾ
ਚੰਡੀਗੜ੍ਹ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਡਨ ਵਿਚ ਬੇਸ਼ੱਕ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਕਾਂਗਰਸ ਦੇ ਸ਼ਾਮਲ ਨਾ ਹੋਣ ਦੀ ਗੱਲ ਕਹੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਉਸ ਸਮੇਂ ਕਾਂਗਰਸ ਦੇ ਸੀਨੀਅਰ ਨੇਤਾ ਸੱਜਣ ਕੁਮਾਰ, ਐਚਕੇਐਲ ਭਗਤ, ਧਰਮਦੱਤ ਸ਼ਾਸ਼ਤਰੀ ਅਤੇ ਅਰਜੁਨ ਦਾਸ ਸ਼ਾਮਲ ਸਨ। ਹਾਲਾਂਕਿ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਇਹ ਚਾਰ ਵਿਅਕਤੀ ਹੀ ਸ਼ਾਮਲ ਸਨ, ਕਾਂਗਰਸ ਪਾਰਟੀ ਨਹੀਂ। ਰਾਹੁਲ ਵਲੋਂ ਲੰਡਨ ਵਿਚ ਦਿੱਤੇ ਬਿਆਨ ਨੂੂੰ ਲੈ ਕੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵਿਚ ਤਿੱਖੀ ਬਹਿਸ ਹੋਈ। ਕੈਪਟਨ ਨੇ ਸਦਨ ਵਿਚ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਚਾਰ ਆਗੂ ਵਿਅਕਤੀਗਤ ਰੂਪ ਵਿਚ ਸ਼ਾਮਲ ਸਨ, ਨਾ ਕਿ ਕਾਂਗਰਸ ਪਾਰਟੀ ਸ਼ਾਮਲ ਸੀ। ਉਹ 1984 ਤੋਂ ਹੀ ਇਨ੍ਹਾਂ ਚਾਰਾਂ ਵਿਅਕਤੀਆਂ ਦੇ ਨਾਮ ਲੈਂਦੇ ਆ ਰਹੇ ਹਨ। ਸਿਫਰ ਕਾਲ ਵਿਚ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਰਾਹੁਲ ਗਾਂਧੀ ਦੁਆਰਾ ਲੰਡਨ ਵਿਚ ਕੀਤੀ ਗਈ ਟਿੱਪਣੀ ‘ਤੇ ਕਾਂਗਰਸ ਕੋਲੋਂ ਸਪੱਸ਼ਟੀਕਰਨ ਮੰਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਫਾਈ ਦਿੰਦੇ ਹੋਏ ਕਾਂਗਰਸ ਦਾ ਬਚਾਅ ਕੀਤਾ। ਇਸ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਜੰਮ ਕੇ ਹੰਗਾਮਾ ਕੀਤਾ। ਕੈਪਟਨ ਜਦ ਸਫਾਈ ਦੇ ਰਹੇ ਸਨ ਤਾਂ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਵਿਚ ਤਿੱਖੀ ਬਹਿਸ ਵੀ ਹੋਈ। ਬਹਿਸ ਦਾ ਹਿੱਸਾ ਬਣਨ ਦੀ ਕੋਸ਼ਿਸ਼ ਵਿਚ ਲੱਗੇ ਮਜੀਠੀਆ ਨੂੰ ਵੀ ਕੈਪਟਨ ਨੇ ਲਪੇਟਿਆ ਅਤੇ ਕਿਹਾ, ਜਦੋਂ ’84 ਕਤਲੇਆਮ ਹੋਇਆ ਤਾਂ ਬਿਕਰਮ ਮਜੀਠੀਆ ਦੀ ਉਮਰ ਸਿਰਫ 8 ਸਾਲ ਸੀ। ਜਦਕਿ ਮੈਂ ਇਸ ਸਮੇਂ ਲੋਕਾਂ ਨਾਲ ਜਾ ਕੇ ਗੱਲਬਾਤ ਕੀਤੀ ਸੀ। ਕੈਪਟਨ ਨੇ ਸਦਨ ਵਿਚ ਦੱਸਿਆ ਕਿ ਜਦ ਕਤਲੇਆਮ ਹੋ ਰਿਹਾ ਸੀ ਤਾਂ ਰਵਿੰਦਰ ਸਿੰਘ, ਰਣਧੀਰ ਸਿੰਘ ਅਤੇ ਮਾਲਵਿੰਦਰ ਸਿੰਘ ਨਾਲ ਰਵੀਇੰਦਰ ਨੇ ਹੈਲੀਕਾਪਟਰ ਵਿਚ ਦਿੱਲੀ ਦੇ ਸਫਦਰਜੰਗ ਪਹੁੰਚੇ ਸਨ। ਕੇਵਲ ਯਮੁਨਾ ਪਾਰ ਦੇ ਇਲਾਕਿਆਂ ਵਿਚ ਉਹ ਨਹੀਂ ਜਾ ਸਕੇ ਸਨ, ਜਦਕਿ ਹੋਰ ਸਾਰੇ ਗੁਰਦੁਆਰਆਂ ਅਤੇ ਕੈਂਪਾਂ ਵਿਚ ਗਏ ਸਨ ਉਸ ਸਮੇਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਸਨ।
ਰਾਹੁਲ ਗਾਂਧੀ ਦਾ ਨਾਮ ਹਟਾਉਣ ਨੂੂੰ ਲੈ ਕੇ ਫੂਲਕਾ ਹੋਏ ਨਰਾਜ਼
ਸਪੀਕਰ ਰਾਣਾ ਕੇਪੀ ਸਿੰਘ ਨੇ ਰਾਹੁਲ ਗਾਂਧੀ ਸਮੇਤ ਉਨ੍ਹਾਂ ਸਾਰੇ ਨੇਤਾਵਾਂ ਦਾ ਨਾਮ ਹਟਾਉਣ ਨੂੰ ਕਿਹਾ ਜੋ ਸਦਨ ਵਿਚ ਲਏ ਗਏ। ਇਸ ‘ਤੇ ਐਚ ਐਸ ਫੂਲਕਾ ਨਰਾਜ਼ ਹੋ ਗਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਬੇਲ ਵਿਚ ਚਲੇ ਗਏ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …