17.4 C
Toronto
Monday, June 1, 2026
spot_img
Homeਦੁਨੀਆਕਰਤਾਰਪੁਰ ਸਾਹਿਬ 'ਚ ਮਿਲੇ ਵੰਡ ਵੇਲੇ ਵਿਛੜੇ ਚਾਚਾ-ਭਤੀਜਾ

ਕਰਤਾਰਪੁਰ ਸਾਹਿਬ ‘ਚ ਮਿਲੇ ਵੰਡ ਵੇਲੇ ਵਿਛੜੇ ਚਾਚਾ-ਭਤੀਜਾ

ਪਾਕਿਸਤਾਨ ਰਹਿ ਗਏ ਮੋਹਨ ਸਿੰਘ ਦਾ ਮੁਸਲਿਮ ਪਰਿਵਾਰ ਨੇ ਕੀਤਾ ਪਾਲਣ-ਪੋਸ਼ਣ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿਛੜੇ ਚਾਚਾ-ਭਤੀਜਾ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮਿਲੇ। 92 ਸਾਲਾ ਬਜ਼ੁਰਗ ਸਰਵਣ ਸਿੰਘ ਆਪਣੇ 75 ਸਾਲਾ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਭਾਵੁਕ ਹੋ ਗਏ। ਸਰਵਣ ਸਿੰਘ ਜਲੰਧਰ ਤੋਂ ਆਪਣੀ ਧੀ ਰਸ਼ਪਾਲ ਕੌਰ ਨਾਲ ਕਰਤਾਰਪੁਰ ਲਾਂਘੇ ਜ਼ਰੀਏ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਗਏ, ਜਿੱਥੇ ਉਹ 75 ਸਾਲ ਬਾਅਦ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲੇ।
ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਨੇ ਛੇ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਦੇ 22 ਮੈਂਬਰਾਂ ਨੂੰ ਗੁਆ ਦਿੱਤਾ ਸੀ। ਪਾਕਿਸਤਾਨ ‘ਚ ਉਸ ਦਾ ਪਾਲਣ-ਪੋਸ਼ਣ ਇੱਕ ਮੁਸਲਿਮ ਪਰਿਵਾਰ ਨੇ ਹੀ ਕੀਤਾ। ਉਸ ਦਾ ਨਾਂ ਹੁਣ ਅਬਦੁਲ ਖ਼ਾਲਿਕ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮੋਹਨ ਉਰਫ ਅਬਦੁਲ ਖ਼ਾਲਿਕ ਦਾ ਪਾਕਿਸਤਾਨ ‘ਚ ਕਾਫੀ ਵੱਡਾ ਪਰਿਵਾਰ ਹੈ ਅਤੇ ਸਾਰੇ ਉਸ ਨੂੰ ਮਿਲਣ ਆਏ ਸਨ।
ਉਨ੍ਹਾਂ ਦੱਸਿਆ ਕਿ ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਆਪਣੇ ਭਤੀਜੇ ਦਾ ਪਤਾ ਇੱਕ ਵੀਡੀਓ ਜ਼ਰੀਏ ਲੱਗਾ ਸੀ। ਇਸ ਮੁਲਾਕਾਤ ਲਈ ਸਰਵਣ ਸਿੰਘ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਰਸ਼ਪਾਲ ਕੌਰ ਨੇ ਦੱਸਿਆ ਕਿ ਮੋਹਨ ਉਰਫ ਅਬਦੁਲ ਖ਼ਾਲਿਕ ਦੀ ਸਕੀ ਭੈਣ ਕੈਨੇਡਾ ਰਹਿੰਦੀ ਹੈ ਅਤੇ ਜਲਦ ਹੀ ਉਹ ਉਸ ਨੂੰ ਪਾਕਿਸਤਾਨ ਮਿਲਣ ਜਾਵੇਗੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿਛੜਿਆਂ ਨੂੰ ਮਿਲਾਉਣ ਵਾਲਾ ਸਥਾਨ ਬਣ ਗਿਆ ਹੈ।

 

RELATED ARTICLES
POPULAR POSTS