Home / ਦੁਨੀਆ / ਦੁਬਈ ‘ਚ ਰਹਿਣ ਵਾਲੀ ਭਾਰਤੀ ਵਿਦਿਆਰਥਣ ਦੀ 7 ਅਮਰੀਕੀ ਯੂਨੀਵਰਸਿਟੀਆਂ ‘ਚ ਚੋਣ

ਦੁਬਈ ‘ਚ ਰਹਿਣ ਵਾਲੀ ਭਾਰਤੀ ਵਿਦਿਆਰਥਣ ਦੀ 7 ਅਮਰੀਕੀ ਯੂਨੀਵਰਸਿਟੀਆਂ ‘ਚ ਚੋਣ

ਦੁਬਈ/ਬਿਊਰੋ ਨਿਊਜ਼ : ਦੁਬਈ ਵਿਚ ਰਹਿਣ ਵਾਲੀ 17 ਸਾਲ ਦੀ ਭਾਰਤੀ ਵਿਦਿਆਰਥਣ ਸਿਮੋਨ ਨੂਰਾਲੀ ਦੀ ਅਮਰੀਕਾ ਦੀ ਸੱਤ ਯੂਨੀਵਰਸਿਟੀਆਂ ਵਿਚ ਚੋਣ ਹੋ ਗਈ ਹੈ। ਇਨ੍ਹਾਂ ਵਿਚੋਂ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਅਤੇ ਮਣਮੱਤੇ ਆਈਵੀ ਲੀਗ ਸਕੂਲ ਸਮੂਹ ਵਿਚ ਸ਼ਾਮਲ ਡਾਰਟਮਾਊਥ ਕਾਲਜ ਸ਼ਾਮਲ ਹੈ। ਇਨ੍ਹਾਂ ਦੇ ਇਲਾਵਾ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਜਾਨ ਹਾਪਕਿੰਨਜ਼ ਯੂਨੀਵਰਸਿਟੀ, ਹਮੇਰੀ ਯੂਨੀਵਰਸਿਟੀ ਅਤੇ ਜਾਰਜ ਟਾਊਨ ਯੂਨੀਵਰਸਿਟੀ ਨੇ ਵੀ ਉਸ ਨੂੰ ਦਾਖਲਾ ਦੇਣ ਦੀ ਪੇਸ਼ ਕੀਤੀ ਹੈ। ਨੂਰਾਲੀ ਦੀ ਇਸ ਉਪਲੱਬਧੀ ‘ਤੇ ਉਸ ਦੇ ਮਾਤਾ-ਪਿਤਾ ਬੇਹੱਦ ਖ਼ੁਸ਼ ਹਨ ਤੇ ਮਾਣ ਮਹਿਸੂਸ ਕਰ ਰਹੇ ਹਨ। ਪਿਤਾ ਸਮੀਰ ਨੂਰਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਇਸ ਗੱਲ ਦੀ ਉਦਾਹਰਨ ਹੈ ਕਿ ਕੋਈ ਵੀ ਵਿਦਿਆਰਥੀ ਬਿਨਾ ਰਿਸ਼ਵਤ ਦੇ ਚੰਗੀਆਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈ ਸਕਦਾ ਹੈ। ਪੜ੍ਹਾਈ ਵਿਚ ਹਮੇਸ਼ਾ ਟਾਪ ਕਰਨ ਵਾਲੀ ਨੂਰਾਲੀ ਨੇ ਭਾਰਤ ‘ਚ ਮਨੁੱਖੀ ਤਸਕਰ ਵਿਸ਼ੇ ਉਤੇ ‘ਦ ਗਰਲ ਇਨ ਦਾ ਪਿੰਕ ਰੂਮ’ ਨਾਮ ਦੀ ਕਿਤਾਬ ਵੀ ਲਿਖੀ ਹੈ।
ਮਦਰਜ਼ ਡੇਅ ਸਾਲਾਨਾ ਵਾਕ ਦੀ ਰਜਿਸਟ੍ਰੇਸ਼ਨ ਹੁਣ ਸ਼ੁਰੂ ਹੈ
ਸਾਡੀ ਸਲਾਨਾ 5 ਕਿਲੋਮੀਟਰ ਮਦਰਜ਼ ਡੇਅ ਵਾਕ ਕੈਨੇਡਾ ਦੇ 10 ਸ਼ਹਿਰਾਂ ਵਿੱਚ ਮਈ ਮਹੀਨੇ ਹੋਵੇਗੀ ਤਾਕਿ ਬਰੈਸਟ ਕੈਂਸਰ ਖੋਜ ਲਈ ਫੰਡ ਇਕੱਠੇ ਕੀਤੇ ਜਾ ਸਕਣ। 12 ਮਈ, ਐਤਵਾਰ ਨੂੰ ਸਾਨੂੰ ਅਤੇ ‘ਦਾ ਵੈਦਰ ਨੈਟਵਰਕ’ ਦੀ ਐਂਕਰ ਅਤੇ ਕੈਂਸਰ ਨਾਲ ਲੜਣ ਵਾਲੀ ਕਿਮ ਮੈਕਡਾਨਲਡ ਨੂੰ 335 ਚਰਚ ਸਟਰੀਟ ਤੇ ਸਥਿਤ ਸਟ੍ਰੀਟਸਵਿੱਲ ਮੈਮੋਰੀਅਲ ਪਾਰਕ ਵਿਖੇ ਪਰਿਵਾਰਾਂ, ਦੋਸਤਾਂ ਸਹਿਕਰਮਚਾਰੀਆਂ ਅਤੇ ਕਾਰਪੋਰੇਟ ਟੀਮਾਂ ਨਾਲ ਮਿਲੋ ਤਾਕਿ ਜੀਵਨ ਬਚਾਉਣ ਲਈ ਬਰੈਸਟ ਕੈਂਸਰ ਖੋਜ ਲਈ ਫੰਡ ਇਕੱਠੇ ਕੀਤੇ ਜਾ ਸਕਣ।
ਹਾਲਾਂਕਿ ਇਸ ਖੇਤਰ ਵਿੱਚ ਕਾਫੀ ਤਰੱਕੀ ਹੋਈ ਹੈ ਪਰੰਤੂ ਅਜੇ ਵੀ ਬਰੈਸਟ ਕੈਂਸਰ ਕੈਨੇਡਾ ਵਿੱਚ ਔਰਤਾਂ ਵਿੱਚ ਅਕਸਰ ਪਾਇਆ ਜਾਂਦਾ ਹੈ ਅਤੇ ਹਰ ਸਾਲ ਇਸਦੇ 26,300 ਕੇਸ ਸਾਹਮਣੇ ਆਊਂਦੇ ਹਨ। ਹਰ 8 ਚੋਂ ਇਕ ਔਰਤ ਨੂੰ ਬਰੈਸਟ ਕੈਨਡਰ ਹੁੰਦਾ ਹੈ। ਬਰੈਸਟ ਕੈਂਸਰ ਸੋਸਾਇਟੀ ਆਫ ਕੈਨੇਡਾ ਦੀ ਸੀਈਓ ਕਿੰਬਰਲੀ ਕਾਰਸਨ ਦਾ ਕਹਿਣਾ ਹੈ ,”ਇਸ ਖੋਜ ਰਾਹੀਂ ਸਾਨੂੰ ਪਤਾ ਲਗਦਾ ਹੈ ਕਿ ਬਰੈਸਟ ਕੈਂਸਰ ਦਾ ਹਰ ਪੀੜਤ ਅਲਗ ਹੈ ਅਤੇ ਜ਼ਰੂਰੀ ਨਹੀਂ ਕਿ ਸੱਭ ਦਾ ਇਕੋ ਇਲਾਜ ਹੋਵੇ।” ”ਆਪਣੇ ਦਾਨੀਆਂ ਦੇ ਸਹਿਯੋਗ ਦੇ ਨਾਲ ਅਸੀਂ ਮਰੀਜ਼ਾਂ ਨੂੰ ਨਵੀਂਆਂ ਖੋਜਾਂ ਰਾਹੀਂ ਇਲਾਜ ਦੇ ਨਵੇਂ ਮੌਕੇ ਪ੍ਰਦਾਨ ਕਰਦੇ ਹਾਂ।” ਉਨ੍ਹਾਂ ਕਿਹਾ। ਮਦਰਜ਼ ਡੇਅ ਵਾਕ ਦੀ ਲੰਮੇ ਸਮੇਂ ਤੋਂ ਸਪਾਂਸਰ, ਜਿਸਨੇ 3 ਮਿਲੀਅਨ ਡਾਲਰ ਇਕੱਠੇ ਕੀਤੇ ਹਨ ਦਾ ਕਹਿਣਾ ਸੀ, ”ਅਸੀਂ ਇਸ ਖੋਜ ਲਈ ਪੂਰੀ ਤਰ੍ਹਾਂ ਸਮਰਪਤ ਹਾਂ ਅਤੇ ਇਸ ਵਾਕ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦੇ ਹਾਂ।” ਵਿਜ਼ਿਟwww.mothersdaywalk.ca ਅਤੇ ਰਜਿਸਟਰ ਕਰੋ। ਜਿਹੜੇ ਲੋਕ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਕਲੀਓ ਗਿਫਟ ਵਾਊਚਰ ਦਿੱਤੇ ਜਾਂਦੇ ਹਨ। ਅੱਜ ਹੀ ਰਜਿਸਟਰ ਕਰੋ ਅਤੇ ਖੋਜ ਦੇ ਕੰਮਾਂ ਵਿੱਚ ਯੋਗਦਾਨ ਪਾਓ ਕਿਉਂਕਿ ਖੋਜ ਬਹੁਤ ਮਹਤਵਪੂਰਣ ਹੈ।

Check Also

ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ …