7.3 C
Toronto
Friday, September 25, 2026
spot_img
Homeਭਾਰਤਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਾਂਚ ਕੀਤੀ ਪਾਸਪੋਰਟ ਸੇਵਾ ਐਪ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਾਂਚ ਕੀਤੀ ਪਾਸਪੋਰਟ ਸੇਵਾ ਐਪ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਾਂਚ ਕੀਤੀ ਪਾਸਪੋਰਟ ਸੇਵਾ ਐਪਦੇਸ਼ ਦੇ ਕਿਸੇ ਵੀ ਕੋਨੇ ਤੋਂ ਪਾਸਪੋਰਟ ਲਈ ਹੋ ਸਕੇਗਾ ਅਪਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਸਪੋਰਟ ਸੇਵਾ ਐਪ ਨੂੰ ਲਾਂਚ ਕੀਤਾ ਹੈ। ਵਿਦੇਸ਼ ਮੰਤਰੀ ਨੇ ਐਪ ਨੂੰ ਲਾਂਚ ਕਰਦਿਆਂ ਕਿਹਾ ਕਿ ਭਾਰਤ ਦਾ ਕੋਈ ਵੀ ਨਾਗਰਿਕ ਦੇਸ਼ ਦੇ ਕਿਸੇ ਵੀ ਕੋਨੇ ਤੋਂ ਇਸ ਐਪ ਤੋਂ ਪਾਸਪੋਰਟ ਲਈ ਅਪਲਾਈ ਕਰ ਸਕਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਤਸਦੀਕ ਉਸ ਪਤੇ ‘ਤੇ ਹੋਵੇਗੀ, ਜਿਹੜਾ ਕਿ ਪਾਸਪੋਰਟ ਸੇਵਾ ਐਪ ਵਿਚ ਬਿਨੈਕਾਰ ਵਲੋਂ ਦਿੱਤਾ ਗਿਆ ਹੋਵੇਗਾ। ਪਾਸਪੋਰਟ ਬਣਨ ਤੋਂ ਬਾਅਦ ਇਸ ਨੂੰ ਦਿੱਤੇ ਗਏ ਪਤੇ ‘ਤੇ ਪਹੁੰਚਾ ਦਿੱਤਾ ਜਾਵੇਗਾ। ਸੁਸ਼ਮਾ ਨੇ ਕਿਹਾ ਕਿ ਪਾਸਪੋਰਟ ਬਣਾਉਣ ਲਈ ਮੈਰਿਜ ਸਰਟੀਫ਼ਿਕੇਟ ਤੇ ਤਲਾਕਸ਼ੁਦਾ ਔਰਤਾਂ ਲਈ ਆਪਣੇ ਸਾਬਕਾ ਪਤੀ ਦਾ ਨਾਂ ਦੇਣ ਦੀ ਲੋੜ ਨਹੀਂ ਹੈ।

RELATED ARTICLES
POPULAR POSTS