11.3 C
Toronto
Friday, October 17, 2025
spot_img
HomeਕੈਨੇਡਾFrontਭਾਰਤ ਨੇ ਬੰਗਲਾਦੇਸ਼ ਨੂੰ ਟੈਸਟ ਮੈਚ ’ਚ 280 ਦੌੜਾਂ ਨਾਲ ਹਰਾਇਆ

ਭਾਰਤ ਨੇ ਬੰਗਲਾਦੇਸ਼ ਨੂੰ ਟੈਸਟ ਮੈਚ ’ਚ 280 ਦੌੜਾਂ ਨਾਲ ਹਰਾਇਆ


ਅਸ਼ਵਿਨ ਨੇ ਸੈਕੜਾ ਜੜਨ ਦੇ ਨਾਲ-ਨਾਲ 6 ਵਿਕਟਾਂ ਵੀ ਲਈਆਂ
ਚੇਨਈ/ਬਿਊਰੋ ਨਿਊਜ਼ : ਪਹਿਲੀ ਪਾਰੀ ਵਿਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਰਵੀਚੰਦਰਨ ਅਸਵਿਨ ਵੱਲੋਂ ਦੂਜੀ ਪਾਰੀ ਦੌਰਾਨ ਆਪਣੇ ਖ਼ਾਸ ਅੰਦਾਜ਼ ਵਿਚ 6 ਵਿਕਟਾਂ ਝਟਕਾਏ ਜਾਣ ਸਦਕਾ ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਇਥੇ ਖੇਡੇ ਗਏ ਪਹਿਲੇ ਮੈਚ ਵਿਚ ਮਹਿਮਾਨ ਬੰਗਲਾਦੇਸ਼ ਨੂੰ ਐਤਵਾਰ ਨੂੰ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਮੈਚ ਦੇ ਚੌਥੇ ਦਿਨ ਹੀ ਬੰਗਲਾਦੇਸ਼ ਨੂੰ ਜ਼ੋਰਦਾਰ ਢੰਗ ਨਾਲ ਮਾਤ ਦੇਣ ਵਿਚ ਕਾਮਯਾਬ ਰਹੀ, ਜਿਸ ਸਦਕਾ ਭਾਰਤ ਨੇ ਬੰਗਲਾਦੇਸ਼ ਖਲਿਾਫ਼ ਆਪਣੇ ਸ਼ਾਨਦਾਰ ਰਿਕਾਰਡ ਨੂੰ ਜਾਰੀ ਰੱਖਿਦਆਂ 1-0 ਦੀ ਅਜੇਤੂ ਲੀਡ ਲੈ ਲਈ ਹੈ। ਬੰਗਲਾਦੇਸ਼ ਨੇ ਐਤਵਾਰ ਸਵੇਰੇ ਪਿਛਲੇ ਦਿਨ ਦੇ ਆਪਣੇ ਸਕੋਰ 4 ਵਿਕਟਾਂ ਉਤੇ 158 ਦੌੜਾਂ ਤੋਂ ਅਗਾਂਹ ਬੱਲੇਬਾਜ਼ੀ ਸ਼ੁਰੂ ਕੀਤੀ ਪਰ ਇਸ ਦੀ ਸਾਰੀ ਟੀਮ ਕੁੱਲ 234 ਦੌੜਾਂ ਦੇ ਸਕੋਰ ਉਤੇ ਹੀ ਆਊਟ ਹੋ ਗਈ। ਅਸਵਿਨ ਨੇ 88 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ। ਉਸ ਨੂੰ ਰਵਿੰਦਰ ਜਡੇਜਾ ਦਾ ਵੀ ਵਧੀਆ ਸਾਥ ਮਿਲਿਆ ਜਿਸ ਨੇ 58 ਦੌੜਾਂ ਦੇਕੇ 3 ਵਿਕਟਾਂ ਲਈਆਂ। ਬੰਗਲਾਦੇਸ਼ ਦੇ ਕਪਤਾਨ ਹਸਨ ਸ਼ੰਟੋ ਨੇ 127 ਗੇਂਦਾਂ ਵਿਚ ਅੱਠ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਸ ਨੂੰ ਟੀਮ ਦੇ ਹੋਰ ਕਿਸੇ ਬੱਲੇਬਾਜ਼ ਦਾ ਖ਼ਾਸ ਸਾਥ ਨਹੀਂ ਮਿਲ ਸਕਿਆ।

RELATED ARTICLES
POPULAR POSTS