22.3 C
Toronto
Wednesday, September 17, 2025
spot_img
Homeਭਾਰਤਇਕ ਵਿਅਕਤੀ ਅਤੇ ਦੋ ਸੰਗਠਨਾਂ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ

ਇਕ ਵਿਅਕਤੀ ਅਤੇ ਦੋ ਸੰਗਠਨਾਂ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ

ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਆਲਿਸ ਪੁਰਸਕਾਰ ਲਈ ਚੁਣੇ ਗਏ
ਓਸਲੋ/ਬਿੳੂਰੋ ਨਿੳੂਜ਼
ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ 2022 ਇਕ ਵਿਅਕਤੀ ਅਤੇ ਦੋ ਸੰਸਥਾਵਾਂ ਨੂੰ ਦਿੱਤਾ ਜਾਵੇਗਾ। ਬੇਲਾਰੂਸ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਆਲਿਸ ਬਿਆਲੀ ਆਟਸਕੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਰੂਸ ਦੇ ਮਨੁੱਖੀ ਅਧਿਕਾਰ ਸੰਗਠਨ ਮੈਮੋਰੀਅਲ ਅਤੇ ਯੂਕਰੇਨ ਦੇ ਮਨੁੱਖੀ ਅਧਿਕਾਰ ਸੰਗਠਨ ਸੈਂਟਰ ਫਾਰ ਸਿਵਲ ਲਿਬਰਟੀਜ਼ ਨੂੰ ਸਾਂਝੇ ਤੌਰ ’ਤੇ 2022 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇਗਾ। ਇਹ ਦੋਵੇਂ ਸੰਗਠਨ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਹਨ। ਨਾਰਵੇ ਦੀ ਰਾਜਧਾਨੀ ਓਸਲੋ ਵਿਚ ਇਸ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਆਲਿਸ ਨੇ 1980 ਵਿਚ ਬੇਲਾਰੂਸ ਦੀ ਤਾਨਾਸ਼ਾਹੀ ਦੇ ਖਿਲਾਫ ਡੈਮੋਕਰੇਸੀ ਮੂਵਮੈਂਟ ਦਾ ਆਗਜ਼ ਕੀਤਾ ਅਤੇ ਉਹ ਅੱਜ ਤੱਕ ਆਪਣੇ ਹੀ ਦੇਸ਼ ਵਿਚ ਸੱਚਾ ਲੋਕਤੰਤਰ ਬਹਾਲ ਕਰਨ ਦੀ ਜੰਗ ਲੜ ਰਹੇ ਹਨ। ਆਲਿਸ ਨੇ ਵਿਸਾਨਾ ਨਾਮ ਦਾ ਸੰਗਠਨ ਤਿਆਰ ਕੀਤਾ ਹੈ। ਇਹ ਸੰਗਠਨ ਜੇਲ੍ਹ ਵਿਚ ਬੰਦ ਲੋਕਤੰਤਰ ਦੇ ਸਮਰਥਕਾਂ ਨੂੰ ਕਾਨੂੰਨੀ ਮੱਦਦ ਮੁਹੱਈਆ ਕਰਵਾਉਂਦਾ ਹੈ। ਜਾਣਕਾਰੀ ਮੁਤਾਬਕ 2011 ਤੋਂ 2014 ਤੱਕ ਆਲਿਸ ਜੇਲ੍ਹ ਵਿਚ ਰਹੇ ਅਤੇ 2020 ਵਿਚ ਉਨ੍ਹਾਂ ਨੂੰ ਫਿਰ ਗਿ੍ਰਫਤਾਰ ਕਰ ਲਿਆ ਗਿਆ ਸੀ ਅਤੇ ਉਹ ਹੁਣ ਤੱਕ ਜੇਲ੍ਹ ਵਿਚ ਹੀ ਹਨ।

RELATED ARTICLES
POPULAR POSTS