Breaking News
Home / ਕੈਨੇਡਾ / Front / ਰਾਜਸਥਾਨ ਵਿਚ ਆਉਂਦੀ 25 ਨਵੰਬਰ ਨੂੰ ਵਿਧਾਨ ਸਭਾ ਲਈ ਵੋਟਾਂ, ਭਲਕੇ ਚੋਣ ਪ੍ਰਚਾਰ ਹੋ ਜਾਵੇਗਾ ਬੰਦ

ਰਾਜਸਥਾਨ ਵਿਚ ਆਉਂਦੀ 25 ਨਵੰਬਰ ਨੂੰ ਵਿਧਾਨ ਸਭਾ ਲਈ ਵੋਟਾਂ, ਭਲਕੇ ਚੋਣ ਪ੍ਰਚਾਰ ਹੋ ਜਾਵੇਗਾ ਬੰਦ

ਰਾਜਸਥਾਨ ’ਚ ਭਲਕੇ ਚੋਣ ਪ੍ਰਚਾਰ ਹੋ ਜਾਵੇਗਾ ਬੰਦ; 25 ਨਵੰਬਰ ਨੂੰ ਪੈਣਗੀਆਂ ਵੋਟਾਂ

ਪੀਐਮ ਨਰਿੰਦਰ ਮੋਦੀ ਨੇ ਕਿਹਾ : ਰਾਜਸਥਾਨ ’ਚ ਕਦੀ ਵੀ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਨਹੀਂ ਬਣੇਗੀ

ਜੈਪੁਰ/ਬਿਊਰੋ ਨਿਊਜ਼

ਰਾਜਸਥਾਨ ਵਿਚ ਆਉਂਦੀ 25 ਨਵੰਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਧਿਆਨ ਰਹੇ ਕਿ ਭਲਕੇ 23 ਨਵੰਬਰ ਸ਼ਾਮ ਨੂੰ ਰਾਜਸਥਾਨ ਵਿਚ ਚੋਣ ਰੈਲੀਆਂ ਬੰਦ ਹੋ ਜਾਣਗੀਆਂ, ਪਰ ਸਿਆਸੀ ਆਗੂ ਘਰ-ਘਰ ਜਾ ਕੇ ਪ੍ਰਚਾਰ ਜ਼ਰੂਰ ਕਰ ਸਕਣਗੇ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਗਵਾੜਾ ਵਿਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਸਥਾਨ ਵਿਚ ਕਦੀ ਵੀ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਨਹੀਂ ਬਣੇਗੀ। ਦੱਸਣਯੋਗ ਹੈ ਕਿ ਇਸ ਸਮੇਂ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਕ ਚੋਣ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਨੌਤੀ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਪੀਐਮ ਦਾ ਮਤਲਬ-ਪਨੌਤੀ ਮੋਦੀ। ਰਾਹੁਲ ਨੇ ਕਿ੍ਰਕਟ ਵਰਲਡ ਕੱਪ ਦੀ ਗੱਲ ਕਰਦਿਆਂ ਕਿਹਾ ਸੀ ਕਿ ਚੰਗਾ ਭਲਾ ਲੜਕੇ ਕ੍ਰਿਕਟ ਵਰਲਡ ਕੱਪ ਜਿੱਤ ਰਹੇ ਸਨ, ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਮੈਚ ਹਰਵਾ ਦਿੱਤਾ ਗਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕੋ ਕੰਮ ਹੈ ਕਿ ਲੋਕਾਂ ਦਾ ਧਿਆਨ ਏਧਰ ਓਧਰ ਕੀਤਾ ਜਾਵੇ। ਇਸਦੇ ਚੱਲਦਿਆਂ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ’ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 25 ਨਵੰਬਰ ਨੂੰ ਪੈਣ ਵਾਲੀਆਂ ਇਨ੍ਹਾਂ ਵੋਟਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ।

Check Also

ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ

ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …