28.1 C
Toronto
Sunday, October 5, 2025
spot_img
Homeਭਾਰਤਭਾਰਤ ਤੇ ਪਾਕਿਸਤਾਨ ਨੇ ਦੂਤਘਰਾਂ 'ਚ ਅਧਿਕਾਰੀਆਂ ਦੀ ਗਿਣਤੀ ਘਟਾਈ

ਭਾਰਤ ਤੇ ਪਾਕਿਸਤਾਨ ਨੇ ਦੂਤਘਰਾਂ ‘ਚ ਅਧਿਕਾਰੀਆਂ ਦੀ ਗਿਣਤੀ ਘਟਾਈ

ਪਾਕਿ ਦੂਤਘਰ ਦੇ 143 ਤੇ ਭਾਰਤ ਦੇ 38 ਅਧਿਕਾਰੀ ਪਰਿਵਾਰਕ ਮੈਂਬਰਾਂ ਸਮੇਤ ਆਪੋ ਆਪਣੇ ਵਤਨ ਪਹੁੰਚੇ
ਅਟਾਰੀ : ਭਾਰਤ-ਪਾਕਿਸਤਾਨ ਵਲੋਂ ਇਸਲਾਮਾਬਾਦ ਅਤੇ ਦਿੱਲੀ ਸਥਿਤ ਦੂਤਘਰਾਂ ਵਿਚ ਅਧਿਕਾਰੀਆਂ ਦੀ ਗਿਣਤੀ 50 ਫ਼ੀਸਦੀ ਘਟਾਉਣ ਦੇ ਹੁਕਮਾਂ ਤੋਂ ਬਾਅਦ ਜਿੱਥੇ ਭਾਰਤ ਤੋਂ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਦੇ 143 ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁਹੰਮਦ ਯੂਸਫ਼ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ ਆਪਣੇ ਵਤਨ ਪੁੱਜੇ, ਉੱਥੇ ਹੀ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ਦੇ 38 ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਖ਼ਿਲੇਸ਼ ਸਿੰਘ ਫਸਟ ਸੈਕਟਰੀ ਦੀ ਅਗਵਾਈ ਹੇਠ ਇਸੇ ਸੜਕ ਰਸਤੇ ਹੀ ਭਾਰਤ ਪਹੁੰਚੇ। ਸੰਨ 2001 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੋਹਾਂ ਦੇਸ਼ਾਂ ਨੇ ਆਪਣੇ ਦੂਤਘਰਾਂ ਦੇ ਅਧਿਕਾਰੀਆਂ ਦੀ ਗਿਣਤੀ ਵਿਚ ਵੱਡੀ ਛਾਂਟੀ ਕੀਤੀ ਹੈ। ਭਾਰਤ ਵਲੋਂ ਪਾਕਿਸਤਾਨ ਖ਼ਿਲਾਫ਼ ਲਏ ਸਖ਼ਤ ਫ਼ੈਸਲੇ ਵਜੋਂ ਵੇਖਦਿਆਂ ਦੋਹਾਂ ਦੇਸ਼ਾਂ ਦੇ ਦੂਤਘਰਾਂ ਵਿਚ ਤਾਇਨਾਤ ਅਧਿਕਾਰੀਆਂ ਦੀ ਗਿਣਤੀ ਵਿਚ 50 ਫ਼ੀਸਦੀ ਕਟੌਤੀ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦੇ ਦੂਤਘਰ ਅਧਿਕਾਰੀਆਂ ਦੀ ਵਾਪਸੀ ਦਾ ਮੁੱਖ ਕਾਰਨ ਪਿਛਲੇ ਦਿਨੀਂ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ਦੇ ਦੋ ਅਧਿਕਾਰੀਆਂ ਪੋਲ ਸਿਲਵਾਦਾਸ ਅਤੇ ਦਿਵੁ ਬ੍ਰਹਮਾ ਨੂੰ ਕੰਮ ‘ਤੇ ਜਾਣ ਸਮੇਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਅਗਵਾ ਕਰਕੇ ਕਈ ਘੰਟੇ ਪੁੱਛਗਿੱਛ ਦੇ ਨਾਮ ‘ਤੇ ਜ਼ਲੀਲ ਕੀਤੇ ਜਾਣ ਨੂੰ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS