12.3 C
Toronto
Saturday, May 30, 2026
spot_img
Homeਭਾਰਤਸ੍ਰੀਨਗਰ 'ਚ ਅੱਤਵਾਦੀ ਹਮਲਾ

ਸ੍ਰੀਨਗਰ ‘ਚ ਅੱਤਵਾਦੀ ਹਮਲਾ

ਦੋ ਪੁਲਿਸ ਜਵਾਨ ਹੋਏ ਸ਼ਹੀਦ, ਸ਼ੋਪੀਆ ‘ਚ ਤਿੰਨ ਅੱਤਵਾਦੀ ਮਾਰ ਮੁਕਾਏ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਸ੍ਰੀਨਗਰ ਜ਼ਿਲ੍ਹੇ ਦੇ ਬਾਰਾਜ਼ੂਲਾ ਇਲਾਕੇ ‘ਚ ਅੱਤਵਾਦੀਆਂ ਵਲੋਂ ਪੁਲਿਸ ਪਾਰਟੀ ‘ਤੇ ਕੀਤੇ ਗਏ ਹਮਲੇ ‘ਚ ਦੋ ਪੁਲਿਸ ਜਵਾਨ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਪੁਲਿਸ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਦੌਰਾਨ ਦੋ ਪੁਲਿਸ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਜਿੱਥੇ ਕਿ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਬਲਾਂ ਵੱਲੋਂ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸ਼ੋਪੀਆਂ ‘ਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਹੱਥੋਂ ਤਿੰਨ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਮਾਰੇ ਗਏ ਅੱਤਵਾਦੀਆਂ ਪਾਸੋਂ ਭਾਰਤੀ ਮਾਤਰਾ ਗੋਲਾ ਬਰੂਦ ਬਰਾਮਦ ਹੋਇਆ ਹੈ।

RELATED ARTICLES
POPULAR POSTS