ਅਬੂ ਸਲੇਮ ਸਮੇਤ 6 ਦੋਸ਼ੀ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼
1993 ਦੇ ਬੰਬ ਧਮਾਕਿਆਂ ਦੇ ਕੇਸ ਵਿਚ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਅੰਡਰ ਵਰਲਡ ਡੌਨ ਅਬੂ ਸਲੇਮ ਸਮੇਤ ਸੱਤ ਵਿਚੋਂ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਅਬੂ ਸਲੇਮ, ਮੁਸਤਫਾ ਦੋਸਾ, ਰਿਆਜ਼ ਸਿਦੀਕੀ, ਕਰੀਮੁਲਾ ਖਾਨ, ਫਿਰੋਜ ਅਬਦੁਲ, ਰਸ਼ੀਦ ਖਾਨ ਅਤੇ ਤਾਹਿਰ ਮਚੈਂਟ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਨਾਲ ਹੀ ਸੱਤਵੇਂ ਵਿਅਕਤੀ ਅਬਦੁਲ ਕਯੂਮ ਨੂੰ ਬਰੀ ਕਰ ਦਿੱਤਾ ਗਿਆ ਹੈ।
ਚੇਤੇ ਰਹੇ ਕਿ ਸਾਲ 2007 ਵਿਚ ਪੂਰੀ ਹੋਈ ਸੁਣਵਾਈ ਦੇ ਪਹਿਲੇ ਪੜਾਅ ਵਿਚ ਟਾਡਾ ਅਦਾਲਤ ਨੇ ਇਸ ਮਾਮਲੇ ਵਿਚ ਯਾਕੂਬ ਮੇਮਨ ਅਤੇ ਸੰਜੇ ਦੱਤ ਸਮੇਤ ਸੌ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ ਜਦਕਿ 23 ਵਿਅਕਤੀ ਬਰੀ ਹੋ ਗਏ ਸਨ। ਯਾਕੂਬ ਮੇਮਨ ਨੂੰ ਪਿਛਲੇ ਸਾਲ 30 ਜੁਲਾਈ ਨੂੰ ਇਸ ਮਾਮਲੇ ਵਿਚ ਫਾਂਸੀ ਹੋ ਗਈ ਸੀ। ਸੰਜੇ ਦੱਤ ਵੀ ਇਸ ਮਾਮਲੇ ਵਿਚ ਆਪਣੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ। ਅੱਜ ਇਸ ਕੇਸ ਦੇ ਦੂਜੇ ਪੜਾਅ ਦਾ ਫੈਸਲਾ ਆਇਆ ਹੈ। ਇਸ ਮਾਮਲੇ ਵਿਚ ਸੋਮਵਾਰ ਨੂੰ ਸਜ਼ਾ ਨੂੂੰ ਲੈ ਕੇ ਅਦਾਲਤ ਵਿਚ ਬਹਿਸ ਹੋਵੇਗੀ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …