18 ਵਿਧਾਇਕ ਪਹਿਲੀ ਵਾਰ ਬਣੇ ਮੰਤਰੀ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਵਿਚ ਅੱਜ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਰੋਹ ਹੋਇਆ। ਰਾਜਪਾਲ ਕਲਿਆਣ ਸਿੰਘ ਨੇ ਰਾਜ ਭਵਨ ਵਿਚ 13 ਕੈਬਨਿਟ ਅਤੇ 10 ਰਾਜ ਮੰਤਰੀਆਂ ਨੂੰ ਸਹੁੰ ਚੁਕਾਈ। ਰਾਜਸਥਾਨ ਮੰਤਰੀ ਮੰਡਲ ਵਿਚ 18 ਵਿਧਾਇਕ ਪਹਿਲੀ ਵਾਰ ਮੰਤਰੀ ਬਣੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖੇਮੇ ਦੇ 13 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ ਜਦਕਿ ਸਚਿਨ ਪਾਇਲਟ ਦੇ ਕਰੀਬੀ ਮੰਨੇ ਜਾਣ ਵਾਲੇ 7 ਵਿਧਾਇਕ ਮੰਤਰੀ ਬਣੇ ਹਨ। ਮਹਿਲਾ 11 ਵਿਧਾਇਕਾਂ ਵਿਚੋਂ ਸਿਰਫ ਇਕ ਅਤੇ ਮੁਸਲਿਮ ਭਾਈਚਾਰੇ ਵਿਚੋਂ ਵੀ ਇਕ ਵਿਧਾਇਕ ਨੂੰ ਹੀ ਮੰਤਰੀ ਬਣਾਇਆ ਗਿਆ। ਮੱਧ ਪ੍ਰਦੇਸ਼ ਅਤੇ ਛੱਤੀਸ਼ਗੜ੍ਹ ਵਿਚ ਵੀ ਭਲਕੇ ਮੰਗਲਵਾਰ ਨੂੰ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ।
Check Also
ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ : ਦਰੋਪਦੀ ਮੁਰਮੂ
ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ‘ਤੇ ਦਿੱਤਾ ਜ਼ੋਰ ਉਪ ਰਾਸ਼ਟਰਪਤੀ ਨੇ …