ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਵਾਂਗ ਇਸ ਵਾਰ 2 ਜੂਨ 2018 ਦਿਨ ਸ਼ਨੀਵਾਰ ਨੂੰ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀਂ ਫ਼ੂਡ ਡਰਾਈਵ ਦਾ ਸਾਰਥਿਕ ਉੱਦਮ ਕੀਤਾ ਜਾ ਰਿਹਾ ਹੈ। ਇਹ ਫ਼ੂਡ ਡਰਾਈਵ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਅਤੇ ਸੇਵਾ ਫ਼ੂਡ ਵੱਲੋਂ ਮਿਲ ਕੇ ਸਮੂਹ ਵਾਲੰਟੀਅਰਾਂ, ਵਿਦਿਆਰਥੀਆਂ ਅਤੇ ਕਮਿਊਨਿਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਇਹ ਫ਼ੂਡ ਡਰਾਈਵ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਵਿਚ ਦੇਸੀ ਗਰੌਸਰੀ ਸਟੋਰਾਂ ਦੇ ਬਾਹਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹਰ ਪ੍ਰਕਾਰ ਦਾ ਇਕੱਠਾ ਹੋਇਆ ਫ਼ੂਡ ਸੇਵਾ ਫ਼ੂਡ ਬੈਂਕ ਨੂੰ ਭੇਜ ਦਿੱਤਾ ਜਾਂਦਾ ਹੈ ਜਿੱਥੇ ਹਜ਼ਾਰਾਂ ਹੀ ਗ਼ਰੀਬੀ ਰੇਖਾਂ ਤੋਂ ਹੇਠਾਂ ਜੀਵਨ ਬਿਤਾ ਰਹੇ ਬੇ-ਘਰੇ ਅਤੇ ਬੇ-ਸਹਾਰਾ ਲੋੜਵੰਦ ਆ ਕੇ ਭੋਜਨ ਛਕਦੇ ਹਨ।
ਆਓ! ਅਸੀਂ ਸਾਰੇ ਮਿਲ ਕੇ ਇਸ ਫ਼ੂਡ ਡਰਾਈਵ ਦਾ ਹਿੱਸਾ ਬਣੀਏ ਅਤੇ ਇਸ ਸਾਥਿਕ ਯਤਨ ਵਿਚ ਆਪਣਾ ਬਣਦਾ ਤਿਲ-ਫੁਲ ਹਿੱਸਾ ਜ਼ਰੂਰ ਪਾਈਏ। ਇਸ ਸਬੰਧੀ ਹੋਰ ਜਾਣਕਾਰੀ ਹੇਠ ਲਿਖੇ ਨੰਬਰਾਂ ‘ਤੇ ਫ਼ੋਨ ਕਰਕੇ ਮਿਲ ਸਕਦੀ ਹੈ: ਬਲਿਹਾਰ ਸਿੰਘ ਨਵਾਂ ਸ਼ਹਿਰ 647-297-8600, ਮਨਜਿੰਦਰ ਸਿੰਘ ਥਿੰਦ 647-274-5738, ਗਗਨਦੀਪ ਸਿੰਘ ਮਹਾਲੋਂ 416-558-3966, ਗੁਰਨਾਮ ਸਿੰਘ ਢਿੱਲੋਂ 647-287-2577, ਗੁਰਜੀਤ ਸਿੰਘ ਪਟਿਆਲਾ 647-990-6489
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …