
ਬ੍ਰਾਂਡ ਅੰਬੈਸਡਰ ਜਸਪ੍ਰੀਤ ਬੁਮਰਾਹ ਨਾਲ ਤਿੰਨ ਨਵੇਂ ਇਸ਼ਤਿਹਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀਆਂ ਪ੍ਰਮੁੱਖ ਰਿਟੇਲ ਫਾਇਨਾਂਸ ਕੰਪਨੀਆਂ ਵਿੱਚ ਸ਼ਾਮਲ ਐਲ.ਐਂਡ.ਟੀ. ਫਾਇਨਾਂਸ ਲਿਮਟਿਡ ਨੇ ਚੰਡੀਗੜ੍ਹ ਵਿੱਚ ਆਪਣੇ ਗੋਲਡ ਲੋਨ ਕੰਪੇਨ ਦਾ ਨਵਾਂ ਪੜਾਅ ਸ਼ੁਰੂ ਕੀਤਾ ਹੈ। ਕੰਪਨੀ ਨੇ ਆਪਣੇ ਬ੍ਰਾਂਡ ਅੰਬੈਸਡਰ ਅਤੇ ਸਟਾਰ ਕਿ੍ਰਕਟਰ ਜਸਪ੍ਰੀਤ ਬੁਮਰਾਹ ਨਾਲ ਤਿੰਨ ਨਵੇਂ ਟੀਵੀ ਇਸ਼ਤਿਹਾਰ (ਟੀਵੀਸੀ) ਲਾਂਚ ਕੀਤੇ ਹਨ। ਇਨ੍ਹਾਂ ਦੀ ਟੈਗਲਾਈਨ ਹੈ- ‘ਕੋਈ ਵੀ ਸੁਪਨਾ ਹੋਲਡ ਨਾ ਕਰੋ, ਐਲਐਂਡਟੀ ਫਾਇਨਾਂਸ ਗੋਲਡ ਲੋਨ ਕਰੋ।’
ਇਸ ਕੰਪੇਨ ਦਾ ਮਕਸਦ ਲੋਕਾਂ ਨੂੰ ਆਪਣੇ ਗੋਲਡ ਲੋਨ ਉਤਪਾਦਾਂ ਬਾਰੇ ਜਾਗਰੂਕ ਕਰਨਾ ਅਤੇ ਆਮ ਲੋਕਾਂ, ਮਾਈਕ੍ਰੋ-ਉਦਮੀਆਂ ਅਤੇ ਪਰਿਵਾਰਾਂ ਨੂੰ ਉਨ੍ਹਾਂ ਕੋਲ ਪਏ ਬੇਕਾਰ ਸੋਨੇ ਦਾ ਸਹੀ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਨਾ ਹੈ, ਤਾਂ ਜੋ ਉਹ ਆਪਣੇ ਸੁਪਨਿਆਂ ਅਤੇ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਇਹ ਟੀਵੀ ਇਸ਼ਤਿਹਾਰ 15 ਅਗਸਤ 2026 ਤੋਂ ਸ਼ੁਰੂ ਹੋਈ ਭਾਰਤ ਬਨਾਮ ਸ਼੍ਰੀਲੰਕਾ ਟੈਸਟ ਸੀਰੀਜ਼ ਦੌਰਾਨ ਲਾਂਚ ਕੀਤੇ ਗਏ। ਐਲ.ਟੀ.ਐਫ. ਇਸ ਸੀਰੀਜ਼ ਦੀ ਕੋ-ਪ੍ਰੈਜ਼ੈਂਟਿੰਗ ਪਾਰਟਨਰ ਹੈ। ਇਸੇ ਕਾਰਨ ਕੰਪਨੀ ਮੈਚਾਂ ਦੌਰਾਨ ਮੈਦਾਨ ਅਤੇ ਟੈਲੀਵਿਜ਼ਨ ਦੋਵਾਂ ਮਾਧਿਅਮਾਂ ਰਾਹੀਂ ਆਪਣੀ ਕੰਪੇਨ ਦਾ ਪ੍ਰਚਾਰ ਕਰ ਰਹੀ ਹੈ। ਇਹ ਇਸ਼ਤਿਹਾਰ ਸੋਨੀ ਟੀਵੀ ਬ੍ਰਾਡਕਾਸਟ ਨੈੱਟਵਰਕ ਦੇ ਨੌਂ ਲੀਨੀਅਰ ਟੀਵੀ ਚੈਨਲਾਂ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ।

