20.8 C
Toronto
Wednesday, August 12, 2026
spot_img
HomeਕੈਨੇਡਾFrontਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ

ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ

ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ
ਕਿਹਾ : 20 ਜੁਲਾਈ ਤੱਕ ਮੈਂ ਕਿਤੇ ਨਹੀਂ ਜਾਂਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਜੰਤਰ-ਮੰਤਰ ’ਤੇ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਅੱਜ ਸ਼ੁੱਕਰਵਾਰ ਨੂੰ 20ਵੇਂ ਦਿਨ ਵੀ ਜਾਰੀ ਹੈ। ਵਾਂਗਚੁੱਕ ਦਾ ਕਹਿਣਾ ਹੈ ਕਿ ‘ਮੈਂ 20 ਜੁਲਾਈ ਤੱਕ ਕਿਤੇ ਨਹੀਂ ਜਾਂਦਾ।’ ਵਾਂਗਚੁੱਕ ਦੇ ਸਮਰਥਕਾਂ ਨੇ 20 ਜੁਲਾਈ ਨੂੰ ਸੰਸਦ ਤੱਕ ਹੋਣ ਵਾਲੇ ਸ਼ਾਂਤੀਪੂਰਨ ਮਾਰਚ ਵਿਚ ਵੱਡੀ ਗਿਣਤੀ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਤੰਤਰ ਦੇ ਮੰਦਰ ਵਿਚ ਆਪਣੀ ਗੱਲ ਰੱਖਣਗੇ। ਸ਼ੋਸ਼ਲ ਵਰਕਰ ਸੋਨਮ ਵਾਂਗਚੁੱਕ ਨੇ ਮਜ਼ਾਕ ਵਿਚ ਕਿਹਾ ਕਿ ਜੇਕਰ 20 ਜੁਲਾਈ ਦਾ ਮਾਰਚ ਸਫਲ ਨਹੀਂ ਹੋਇਆ ਤਾਂ ਉਹ ਭੂਤ ਬਣ ਕੇ ਵਾਪਸ ਆਉਣਗੇ। ਜ਼ਿਕਰਯੋਗ ਹੈ ਕਿ ਵਾਂਗਚੁੱਕ ਨੀਟ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿਚ ਗੜਬੜੀ ਦੇ ਖਿਲਾਫ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੇ ਲਈ ਦਿੱਲੀ ਦੇ ਜੰਤਰ-ਮੰਤਰ ’ਤੇ ਪਿਛਲੇ 20 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ। ਇਸਦੇ ਚੱਲਦਿਆਂ ਵਾਂਗਚੁੱਕ ਦਾ ਭਾਰ 9 ਕਿੱਲੋ ਦੇ ਕਰੀਬ ਘਟ ਗਿਆ ਹੈ ਅਤੇ ਡਾਕਟਰਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਉਸਦੀ ਭੁੱਖ ਹੜਤਾਲ ਹੁਣ ਅਜਿਹੇ ਗੰਭੀਰ ਦੌਰ ਵਿਚ ਪਹੁੰਚ ਚੁੱਕੀ ਹੈ, ਜੋ ਉਸਦੇ ਸਰੀਰਕ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸੇ ਦੌਰਾਨ ਦਿੱਲੀ ਹਾਈਕੋਰਟ ਨੇ ਵੀ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਵਾਂਗਚੁੱਕ ਦੀ ਸਿਹਤ ’ਤੇ ਨਿਗਰਾਨੀ ਰੱਖੀ ਜਾਵੇ।

RELATED ARTICLES
POPULAR POSTS