24.7 C
Toronto
Wednesday, August 12, 2026
spot_img
HomeਕੈਨੇਡਾFrontਪੰਜਾਬ ਕਾਂਗਰਸ ਵਿਚ ਅਜੇ ਵੀ ‘ਔਲ ਇਜ਼ ਵੈਲ ਨਹੀਂ’

ਪੰਜਾਬ ਕਾਂਗਰਸ ਵਿਚ ਅਜੇ ਵੀ ‘ਔਲ ਇਜ਼ ਵੈਲ ਨਹੀਂ’

ਪੰਜਾਬ ਕਾਂਗਰਸ ਵਿਚ ਅਜੇ ਵੀ ‘ਔਲ ਇਜ਼ ਵੈਲ ਨਹੀਂ’
ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦੇ ਗਰੁੱਪ ਵਿਚਕਾਰ ਟਕਰਾਅ ਬਰਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਪ੍ਰਧਾਨਗੀ ਅਹੁਦੇ ਲਈ ਖਿੱਚੋਤਾਣ ਦਰਮਿਆਨ ਦਿੱਲੀ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਬਿਆਨਾਂ ਨੇ ਇਕ ਨਵੀਂ ਸਿਆਸੀ ਕਹਾਣੀ ਨੂੰ ਜਨਮ ਦੇ ਦਿੱਤਾ ਹੈ। ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਹਾਈਕਮਾਨ ਨਾਲ ਹੋਈ ਲੰਬੀ ਮੀਟਿੰਗ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਵਿਚ ‘ਔਲ ਇਜ਼ ਵੈਲ’ ਹੈ। ਪਰ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਵਿਚਕਾਰ ਟਕਰਾਅ ਅਜੇ ਵੀ ਬਰਕਰਾਰ ਹੈ। ਦਿੱਲੀ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਦੇ ਸੁਰ ਕੁਝ ਬਦਲੇ ਹੋਏ ਨਜ਼ਰ ਆਏ। ਚੰਨੀ ਨੇ ਕਿਹਾ ਕਿ ਪਾਰਟੀ ਹਾਈਕਮਾਨ ਦਾ ਹਰ ਫੈਸਲਾ ਸਰਵਉਚ ਹੈ ਅਤੇ ਉਹ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਜਾਣ ਬਾਰੇ ਸੋਚ ਹੀ ਨਹੀਂ ਸਕਦੇ। ਇਸਦੇ ਚੱਲਦਿਆਂ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਚੰਨੀ ਹਾਈਕਮਾਨ ਦੇ ਕਹਿਣ ’ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਸਵੀਕਾਰ ਕਰ ਵੀ ਲੈਂਦੇ ਹਨ ਤਾਂ ਵੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦਾ ਫੋਕਸ ਆਪਣਾ ਗੁੱਟ ਮਜ਼ਬੂਤ ਕਰਨ ਅਤੇ ਰਾਜਾ ਵੜਿੰਗ ਨੂੰ ਕਮਜ਼ੋਰ ਕਰਨ ’ਤੇ ਹੀ ਰਹੇਗਾ।

RELATED ARTICLES
POPULAR POSTS