24.7 C
Toronto
Wednesday, August 12, 2026
spot_img
HomeਕੈਨੇਡਾFrontਤੇਗਬੀਰ ਸਿੰਘ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣਿਆ

ਤੇਗਬੀਰ ਸਿੰਘ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣਿਆ

ਤੇਗਬੀਰ ਸਿੰਘ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣਿਆ
7 ਸਾਲਾਂ ਦੀ ਉਮਰ ’ਚ ਹੀ 6 ਹਜ਼ਾਰ ਮੀਟਰ ਉਚੀ ਚੋਟੀ ਕੀਤੀ ਸਰ
ਰੂਪਨਗਰ/ਬਿਊਰੋ ਨਿਊਜ਼
ਰੂਪਨਗਰ ਜ਼ਿਲ੍ਹੇ ਦੇ 7 ਸਾਲਾ ਤੇਗਬੀਰ ਸਿੰਘ ਨੇ 6 ਹਜ਼ਾਰ ਮੀਟਰ ਤੋਂ ਵੱਧ ਉਚੀ ਪਹਾੜੀ ਨੂੰ ਸਫਲਤਾ ਪੂਰਵਕ ਸਰ ਕਰ ਲਿਆ ਹੈ। ਤੇਗਬੀਰ ਸਿੰਘ ਨੇ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣ ਕੇ ਆਪਣੀਆਂ ਪ੍ਰਾਪਤੀਆਂ ਵਿਚ ਇਕ ਹੋਰ ਮੀਲ ਪੱਥਰ ਜੋੜਿਆ ਹੈ। ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੀ ਤੀਜੀ ਜਮਾਤ ਦੇ ਵਿਦਿਆਰਥੀ, ਤੇਗਬੀਰ ਨੇ 7 ਜੁਲਾਈ ਨੂੰ ਮੁਹਿੰਮ ਸ਼ੁਰੂ ਕੀਤੀ ਅਤੇ 13 ਜੁਲਾਈ ਨੂੰ ਛੇ ਦਿਨਾਂ ਦੀ ਚੜ੍ਹਾਈ ਤੋਂ ਬਾਅਦ ਸਿਖਰ ’ਤੇ ਪਹੁੰਚਿਆ। ਜਿਸ ਵਿਚ ਉਚਾਈ, ਘੱਟ ਆਕਸੀਜਨ ਦੇ ਪੱਧਰ ਅਤੇ ਜ਼ੀਰੋ ਤੋਂ ਹੇਠਾਂ ਦੇ ਤਾਪਮਾਨ ਲਈ ਅਨੁਕੂਲਤਾ ਸ਼ਾਮਲ ਸੀ। ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦੱਸਿਆ ਕਿ ਉਹ ਚੁਣੌਤੀਪੂਰਨ ਇਲਾਕਿਆਂ ਵਿਚੋਂ ਕਰੀਬ 9 ਘੰਟੇ ਪੈਦਲ ਚੱਲਣ ਤੋਂ ਬਾਅਦ 13 ਜੁਲਾਈ ਨੂੰ ਦੁਪਹਿਰ 2 ਵੱਜ ਕੇ 50 ਮਿੰਟ ’ਤੇ ਸਿਖਰ ਉਤੇ ਪਹੁੰਚਿਆ। ਇਸਦੇ ਚੱਲਦਿਆਂ ਤੇਗਬੀਰ ਸਿੰਘ ਨੇ ਕਿਹਾ ਕਿ ਉਸ ਨੇ ਚੜ੍ਹਾਈ ਲਈ ਬਹੁਤ ਜ਼ਿਆਦਾ ਤਿਆਰੀ ਕੀਤੀ ਸੀ ਅਤੇ ਉਹ ਘੱਟ ਆਕਸੀਜਨ ਦੀਆਂ ਸਥਿਤੀਆਂ ਦੇ ਬਾਵਜੂਦ ਆਪਣੇ ਪਿਤਾ ਨਾਲ ਸਿਖਰ ’ਤੇ ਪਹੁੰਚ ਕੇ ਬਹੁਤ ਖੁਸ਼ ਸੀ। ਤੇਗਬੀਰ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਇਹ ਮੁਸ਼ਕਲ ਹੋਣ ਵਾਲਾ ਹੈ, ਪਰ ਮੈਂ ਫਿਰ ਵੀ ਸਿਖਰ ’ਤੇ ਪਹੁੰਚ ਗਿਆ।

RELATED ARTICLES
POPULAR POSTS