3.2 C
Toronto
Tuesday, October 27, 2026
spot_img
HomeਕੈਨੇਡਾFrontਡੋਨਾਲਡ ਟਰੰਪ ਖਿਲਾਫ ਸਵਿੱਸ ਮਾਡਲ ਨੇ ਜਬਰ ਜਨਾਹ ਦਾ ਲਗਾਇਆ ਇਲਜ਼ਾਮ -...

ਡੋਨਾਲਡ ਟਰੰਪ ਖਿਲਾਫ ਸਵਿੱਸ ਮਾਡਲ ਨੇ ਜਬਰ ਜਨਾਹ ਦਾ ਲਗਾਇਆ ਇਲਜ਼ਾਮ – 33 ਸਾਲ ਪੁਰਾਣਾ ਹੈ ਇਹ ਮਾਮਲਾ

ਡੋਨਾਲਡ ਟਰੰਪ ਖਿਲਾਫ ਸਵਿੱਸ ਮਾਡਲ ਨੇ ਜਬਰ ਜਨਾਹ ਦਾ ਲਗਾਇਆ ਇਲਜ਼ਾਮ – 33 ਸਾਲ ਪੁਰਾਣਾ ਹੈ ਇਹ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਵਿੱਟਜ਼ਰਲੈਂਡ ਦੀ ਸਾਬਕਾ ਮਾਡਲ ਬੀਟਿ੍ਰਸ ਕਿਊਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਜਬਰ ਜਨਾਹ ਦਾ ਇਲਜ਼ਾਮ ਲਗਾਇਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ 33 ਸਾਲ ਪੁਰਾਣੇ ਇਸ ਮਾਮਲੇ ’ਚ ਮਾਡਲ ਕਿਊਲ ਨੇ ਕਿਹਾ ਹੈ ਕਿ 1993 ਵਿਚ ਨਿਊਯਾਰਕ ਦੇ ਪਲਾਜ਼ਾ ਹੋਟਲ ਵਿਚ ਟਰੰਪ ਨੇ ਉਸ ਨਾਲ ਬਦਤਮੀਜ਼ੀ ਕੀਤੀ ਸੀ। ਇਹ ਦਾਅਵਾ ਅਮਰੀਕੀ ਸੰਸਦ ਵਿਚ ਡੈਮੋਕਰੇਟਿਕ ਮੈਂਬਰਾਂ ਵਲੋਂ ਜਾਰੀ ਇਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ। ਕਿਊਲ ਨੇ 2024 ਵਿਚ ਟਰੰਪ ’ਤੇ ਜਿਨਸ਼ੀ ਸ਼ੋਸ਼ਣ ਦਾ ਇਲਜਾਮ ਲਗਾਇਆ ਸੀ। ਉਦੋਂ ਕਿਊਲ ਨੇ ਕਿਹਾ ਸੀ ਕਿ 1993 ਵਿਚ ਟਰੰਪ ਨੇ ਉਸ ਨਾਲ ਬਦਤਮੀਜੀ ਕੀਤੀ ਸੀ। ਹੁਣ ਨਵੀਂ ਰਿਪੋਰਟ ਵਿਚ ਕਿਊਲ ਨੇ ਸੰਮਤੀ ਦੇ ਕਰਮਚਾਰੀਆਂ ਨੂੰ ਫਿਰ ਅਜਿਹਾ ਹੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕਿਊਲ ਸਵਿੱਟਜ਼ਰਲੈਂਡ ਦੀ ਮਾਡਲ ਅਤੇ ਸਾਬਕਾ ਮਿਸ ਸਵਿੱਟਜ਼ਰਲੈਂਡ ਹੈ। ਉਸਦੇ ਮੁਤਾਬਕ 1993 ਵਿਚ ਉਹ ਅਮਰੀਕਨ ਡਰੀਮ ਪੇਜੈਂਟ ਵਿਚ ਹਿੱਸਾ ਲੈਣ ਲਈ ਅਮਰੀਕਾ ਗਈ ਸੀ। ਕਿਊਲ ਦਾ ਇਹ ਵੀ ਇਲਜ਼ਾਮ ਹੈ ਕਿ ਟਰੰਪ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਸੀ।

RELATED ARTICLES
POPULAR POSTS